ਚੀਨ ਵਿੱਚ ਫਰੋਜ਼ਨ ਖਾਣੇ ਦੇ ਪੈਕ ’ਤੇ ਕਰੋਨਾਵਾਇਰਸ ਮਿਲਿਆ

ਪੇਈਚਿੰਗ, 18 ਅਕਤੂਬਰ

ਚੀਨ ਦੇ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸ਼ਹਿਰ ਕੁਇੰਗਡਾਓ ’ਚ ਵਿਦੇਸ਼ ਤੋਂ ਆਯਾਤ ਫਰੋਜ਼ਨ ਖਾਣੇ ਦੇ ਬਾਹਰੀ ਪੈਕ ’ਤੇ ਜਿਊਂਦਾ ਕਰੋਨਾਵਾਇਰਸ ਪਾਇਆ ਗਿਆ ਹੈ ਅਤੇ ਇਸ ਨੂੰ ਵੱਖ ਕੀਤਾ ਗਿਆ ਹੈ।

ਚੀਨ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਬਿਆਨ ਰਾਹੀਂ ਦੱਸਿਆ ਕਿ ਇਹ ਵਿਸ਼ਵ ਵਿੱਚ ਪਹਿਲੀ ਵਾਰ ਹੈ ਜਦੋਂ ਫਰੋਜ਼ਨ ਖਾਣੇ ਦੀ ਬਾਹਰੀ ਪੈਕਿੰਗ ਤੋਂ ਜਿਊਂਦੇ ਕਰੋਨਾਵਾਇਰਸ ਨੂੰ ਵੱਖ ਕੀਤਾ ਗਿਆ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਕੁਇੰਗਡਾਓ, ਜਿੱਥੇ ਕੋਵਿਡ-19 ਦੇ ਨਵੇਂ ਕੇਸ ਪਾਏ ਗਏ ਸਨ, ਵਿੱਚ ਸਾਰੀ 11 ਮਿਲੀਅਨ ਆਬਾਦੀ ਦੇ ਟੈਸਟ ਕੀਤੇ ਗਏ ਹਨ। ਟੈਸਟਾਂ ਮਗਰੋਂ ਕੋਈ ਨਵਾਂ ਕੇਸ ਨਹੀਂ ਪਾਇਆ ਗਿਆ ਹੈ। ਸੀਡੀਸੀ ਅਨੁਸਾਰ ਸ਼ਹਿਰ ਵਿੱਚ ਲਾਗ ਦੇ ਸੱਜਰੇ ਕੇਸਾਂ ਦਾ ਸਰੋਤ ਲੱਭਣ ਦੇ ਮਕਸਦ ਨਾਲ ਕੀਤੀ ਜਾਂਚ ਦੌਰਾਨ ਫਰੋਜ਼ਨ ਖਾਣੇ ਦੇ ਪੈਕ ’ਤੇ ਕਰੋਨਾਵਾਇਰਸ ਪਾਇਆ ਗਿਆ।

Leave a Reply

Your email address will not be published. Required fields are marked *