ਲਾਈਫ ਸਰਟੀਫਿਕੇਟ ਹਾਸਲ ਕਰਨ ਲਈ ਅਪਲਾਈ ਕਰ ਸਕਦੇ ਹਨ ਪੈਨਸ਼ਨਰਜ਼

19 October: ਕਾਊਂਸਲੇਟ ਜਨਰਲ ਆਫ ਇੰਡੀਆ ਵੱਲੋਂ ਪੈਨਸ਼ਨਰਜ਼ ਨੂੰ ਲਾਈਫ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ| ਡਿਪਾਰਟਮੈਂਟ ਆਫ ਪੈਨਸ਼ਨ ਦੇ ਆਫਿਸ ਮੈਮੋਰੰਡਮ ਅਨੁਸਾਰ ਜਿਹੜੇ ਪੈਨਸ਼ਨਰਜ਼ 80 ਸਾਲ ਤੋਂ ਵੱਧ ਉਮਰ ਵਰਗ ਦੇ ਹਨ ਉਹ ਇਨ੍ਹਾਂ ਸਰਟੀਫਿਕੇਟਸ ਲਈ ਅਪਲਾਈ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਇਹ ਸਰਟੀਫਿਕੇਟ ਪਹਿਲੀ ਅਕਤੂਬਰ ਤੋਂ ਮਿਲਣਗੇ| ਹੋਰਨਾਂ ਪੈਨਸ਼ਨਰਜ਼ ਨੂੰ ਇਹ ਲਾਈਫ ਸਰਟੀਫਿਕੇਟਜ਼ ਪਹਿਲੀ ਨਵੰਬਰ, 2020 ਤੋਂ ਮਿਲਣੇ ਹਨ|
ਲਾਈਫ ਸਰਟੀਫਿਕੇਟ ਕਾਊਂਸਲੇਟ ਕੋਲੋਂ ਖੁਦ ਜਾ ਕੇ ਵੀ ਹਾਸਲ ਕੀਤੇ ਜਾ ਸਕਦੇ ਹਨ ਜਿਸ ਲਈ reception.toronto@mea.gov.in ਤੋਂ ਅਗਾਊਂ ਅਪੁਆਂਇੰਟਮੈਂਟ ਹਾਸਲ ਕਰਨੀ ਹੋਵੇਗੀ|
ਕਾਊਂਸਲੇਟ ਆਪਣੇ ਬੀ ਐਲ ਐਸ ਬਰੈਂਪਟਨ ਆਫਿਸ (20 Gillingham Drive, Unit 701, Brampton, ON L6X 5A5) ਤੋਂ 19 ਅਕਤੂਬਰ, 2020 ਤੋਂ ਅਗਾਊਂ ਅਪੁਆਂਇੰਟਮੈਂਟ ਰਾਹੀਂ ਵੀ ਇਹ ਸਰਟੀਫਿਕੇਟ ਜਾਰੀ ਕਰੇਗੀ| ਇਸ ਲਈ ਬਿਨੈਕਾਰਾਂ ਨੂੰ ਕਾਊਂਸਲੇਟ ਦੀ ਵੈੱਬਸਾਈਟ ਉੱਤੇ ਉਪਲਬਧ ਲਿੰਕ ਉੱਤੇ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ|
ਬਿਨੈਕਾਰਾਂ ਨੂੰ ਜਾਰੀ ਕੀਤੇ ਗਏ ਲਾਈਫ ਸਰਟੀਫਿਕੇਟ ਹਾਸਲ ਕਰਨ ਲਈ ਬੀ ਐਲ ਐਸ ਦੇ ਆਫਿਸ ਜਾਂ ਕਾਊਂਸਲੇਟ ਕਦੋਂ ਜਾਣਾ ਹੈ ਇਸ ਬਾਰੇ ਈਮੇਲ ਰਾਹੀਂ ਜਾਣੂ ਕਰਵਾਇਆ ਜਾਵੇਗਾ| ਜਿਹੜੇ ਦਸਤਾਵੇਜ਼ ਚਾਹੀਦੇ ਹੋਣਗੇ ਉਹ ਅਪਡੇਟਿਡ ਐਪਲੀਕੇਸ਼ਨ ਫਾਰਮ ਵਿੱਚ ਚੰਗੀ ਤਰ੍ਹਾਂ ਭਰ ਕੇ ਡੁਪਲੀਕੇਟ ਰੂਪ ਵਿੱਚ, ਪਾਸਪੋਰਟ ਦੀ ਕਾਪੀ ਤੇ ਘਰ ਦੇ ਪਤੇ ਨਾਲ ਲਾਏ ਜਾਣਗੇ| ਬਿਨੈਕਾਰਾਂ ਨੂੰ ਇਹ ਦਸਤਾਵੇਜ਼ ਬਰੈਂਪਟਨ ਸਥਿਤ ਬੀ ਐਲ ਐਸ ਦੇ ਆਫਿਸ ਲਿਆਉਣੇ ਪੈਣਗੇ| ਇਹ ਸਰਵਿਸ ਮੌਕੇ ਉੱਤੇ ਹੀ ਮੁਹੱਈਆ ਕਰਵਾਈ ਜਾਵੇਗੀ| ਕੋਵਿਡ ਮਹਾਂਮਾਰੀ ਕਾਰਨ, ਸੋਸ਼ਲ ਡਿਸਟੈਂਸਿੰਗ ਕਾਇਮ ਰੱਖਣ ਤੇ ਦਸਤਾਵੇਜ਼ਾਂ ਦੇ ਨਾਲ ਨਾਲ ਲੋਕਾਂ ਨੂੰ ਕਿਸੇ ਦਿੱਕਤ ਤੋਂ ਬਚਾਉਣ ਲਈ ਕਾਊਂਸਲੇਟ ਵੱਲੋਂ ਜਨਤਾ ਤੋਂ ਪੂਰੇ ਸਹਿਯੋਗ ਦੀ ਆਸ ਕੀਤੀ ਜਾਂਦੀ ਹੈ ਤਾਂ ਕਿ ਬਿਹਤਰ ਸੇਵਾਵਾਂ ਦਿੱਤੀਆਂ ਜਾ ਸਕਣ| ਜਨਤਾ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਸਬੰਧਤ ਆਫਿਸਿਜ਼ ਦਾ ਦੌਰਾ ਕਰਨ ਸਮੇਂ ਦਸਤਾਵੇਜ਼ ਮੁਕੰਮਲ ਹੋਣ ਤੇ ਜਿਹੜਾ ਸਮਾਂ ਦਿੱਤਾ ਜਾਵੇ ਬਿਨੈਕਾਰ ਉਸ ਉੱਤੇ ਪਾਬੰਦ ਰਹੇ|
ਲਾਈਫ ਸਰਟੀਫਿਕੇਟ ਸਬੰਧੀ ਬੇਨਤੀ ਪੋਸਟ/ਕੁਰੀਅਰ ਰਾਹੀਂ ਵੀ ਕਾਊਂਸਲੇਟ (365 Bloor St E #700, Toronto, ON M4W 3L4) ਨੂੰ ਭੇਜੀ ਜਾ ਸਕਦੀ ਹੈ ਜੋ ਕਿ ਹੇਠਾਂ ਦਿੱਤੇ ਗਏ ਲੋੜੀਂਦੇ ਦਸਤਾਵੇਜ਼ਾਂ ਨਾਲ ਤੇ ਦਸਤਾਵੇਜ਼ ਮੋੜੇ ਜਾਣ ਦੀ ਸੂਰਤ ਵਿੱਚ ਆਪਣੇ ਪਤੇ ਵਾਲੇ ਪ੍ਰੀਪੇਡ ਐਨਵੈਲਪ ਨਾਲ ਭੇਜੀ ਜਾਵੇ| ਪੋਸਟਲ ਐਪਲੀਕੇਸ਼ਨਜ਼ ਲਈ ਬਿਨੈਕਾਰਾਂ ਨੂੰ ਵੀਡੀਓ ਚੈਟ, ਵੈਰੀਫਿਕੇਸ਼ਨ ਵਾਸਤੇ, ਲਈ ਆਪਣਾ ਲੋਕਲ ਵਾਟ੍ਹਸਐਪ ਨੰਬਰ ਮੁਹੱਈਆ ਕਰਵਾਉਣਾ ਹੋਵੇਗਾ|
ਕਾਊਂਸਲੇਟ ਵੱਲੋਂ ਬੀ ਐਲ ਐਸ (20 Gillingham Drive, Unit 701, Brampton, ON L6X 5A5) ਤੇ ਸੀ ਜੀ ਆਈ, ਟੋਰਾਂਟੋ (365 Bloor St E #700, Toronto, ON M4W 3L4)), ਜੋ ਕਿ ਪੈਨਸ਼ਨਰਜ਼ ਵੱਲੋਂ ਲਾਈਫ ਸਰਟੀਫਿਕੇਟ ਹਾਸਲ ਕਰਨ ਲਈ ਵਰਤੀ ਜਾ ਸਕਦੀ ਹੈ, ਉੱਤੇ ਡਰੌਪ ਆਫ ਫੈਸਿਲਿਟੀ ਵੀ ਮੁਹੱਈਆ ਕਰਵਾਈ ਜਾਵੇਗੀ|
ਇਸ ਲਈ ਬਿਨੈਕਾਰਾਂ ਨੂੰ ਸੀਲਬੰਦ ਐਨਵੈਲਪ, ਉਨ੍ਹਾਂ ਦੇ ਚੰਗੀ ਤਰ੍ਹਾਂ ਭਰੇ ਗਏ ਐਪਲੀਕੇਸ਼ਨ ਫਾਰਮ ਦੀ ਪੂਰੀ ਤਰ੍ਹਾਂ ਭਰੀ ਕਾਪੀ (ਵੀਡੀਓ ਚੈਟ ਲਈ ਲੋਕਲ ਵਾਟ੍ਹਸਐਪ ਨੰਬਰ), ਪਾਸਪੋਰਟ ਦੀ ਕਾਪੀ, ਪਤੇ ਦਾ ਸਬੂਤ ਅਤੇ ਆਪਣੇ ਪਤੇ ਵਾਲਾ ਕੈਨੇਡਾ ਪੋਸਟ ਜਾਂ ਕਿਸੇ ਕੁਰੀਅਰ ਕੰਪਨੀ ਦਾ ਪ੍ਰੀ-ਪੇਡ ਐਨਵੈਲਪ ਦਸਤਾਵੇਜ਼ਾਂ ਨੂੰ ਸਹੀ ਸਲਾਮਤ ਮੋੜਨ ਲਈ, ਚਾਹੀਦਾ ਹੋਵੇਗਾ| ਲਾਈਫ ਸਰਟੀਫਿਕੇਟ ਵੀਡੀਓ ਚੈਟ ਰਾਹੀਂ ਬਿਨੈਕਾਰ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਾਰੀ ਕੀਤਾ ਜਾਵੇਗਾ|
ਜਿਵੇਂ ਕਿ ਅਤੀਤ ਵਿੱਚ ਵੀ ਹੁੰਦਾ ਰਿਹਾ ਹੈ ਤੇ ਉਕਤ ਤੋਂ ਇਲਾਵਾ ਕਾਊਂਸਲੇਟ ਵੱਲੋਂ ਨਵੰਬਰ-ਦਸੰਬਰ 2020 ਵਿੱਚ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਹੋਰਨਾਂ ਥਾਂਵਾਂ ਉੱਤੇ ਲਾਈਫ ਸਰਟੀਫਿਕੇਟਸ ਜਾਰੀ ਕਰਨ ਲਈ ਕਾਊਂਸਲਰ ਕੈਂਪਸ ਆਯੋਜਿਤ ਕੀਤੇ ਜਾਣਗੇ| ਹਾਲਾਂਕਿ ਇਹ ਸੱਭ ਕੋਵਿਡ-19 ਦੇ ਹਾਲਾਤ ਦੇ ਆਧਾਰ ਉੱਤੇ ਅਤੇ ਓਨਟਾਰੀਓ ਹੈਲਥ ਐਸੋਸਿਏਸ਼ਨਜ਼ ਵੱਲੋਂ ਤੈਅ ਨਿਯਮਾਂ ਉੱਤੇ ਹੀ ਨਿਰਭਰ ਕਰੇਗਾ| ਸਮੇਂ ਸਮੇਂ ਉੱਤੇ ਅਜਿਹੇ ਕਾਊਂਸਲਰ ਕੈਂਪਸ ਸਬੰਧੀ ਐਲਾਨ ਕੀਤਾ ਜਾਵੇਗਾ|
ਲਾਈਫ ਸਰਟੀਫਿਕੇਟ ਜਾਰੀ ਕਰਨ ਲਈ ਕਿਸੇ ਕਿਸਮ ਦੀ ਕੋਈ ਫੀਸ ਕਾਊਂਸਲੇਟ ਵੱਲੋਂ ਨਹੀਂ ਲਈ ਜਾਂਦੀ| ਜੇ ਕਿਸੇ ਕੋਲੋਂ ਫੀਸ ਮੰਗੀ ਜਾਂਦੀ ਹੈ ਤਾਂ ਅਜਿਹੇ ਮਾਮਲੇ ਨੂੰ cons.toronto@mea.gov.in ਉੱਤੇ ਸਾਡੇ ਧਿਆਨ ਵਿੱਚ ਲਿਆਂਦਾ ਜਾਵੇ|
ਜਿਹੜੇ ਦਸਤਾਵੇਜ ਜਮ੍ਹਾਂ ਕਰਵਾਉਣੇ ਹੋਣਗੇ :• ਚੰਗੀ ਤਰ੍ਹਾਂ ਭਰੇ ਗਏ ਐਪਲੀਕੇਸ਼ਨ ਫਾਰਮ ਦੀ ਪੂਰੀ ਤਰ੍ਹਾਂ ਭਰੀ ਗਈ ਡੁਪਲੀਕੇਟ ਕਾਪੀ• ਵੈਲਿਡ ਇੰਡੀਅਨ/ਕੈਨੇਡੀਅਨ ਪਾਸਪੋਰਟ• ਇੰਡੀਅਨ ਪਾਸਪੋਰਟ ਦੇ ਪਹਿਲੇ ਤੇ ਆਖਰੀ ਪੇਜ ਦੀ ਕਾਪੀ ਜਾਂ ਕੈਨੇਡੀਅਨ ਪਾਸਪੋਰਟ ਦੇ ਪਹਿਲੇ ਤੇ ਆਖਰੀ ਪੇਜ ਦੀ ਕਾਪੀ• ਪਾਸਪੋਰਟ
ਪਤੇ ਦਾ ਸਬੂਤ :• ਡਰਾਈਵਿੰਗ ਲਾਇਸੰਸ ਜਾਂ ਯੂਟਿਲਿਟੀ ਬਿੱਲ ਜਾਂ ਕੈਨੇਡੀਅਨ ਸਰਕਾਰ ਵੱਲੋਂ ਜਾਰੀ ਕੋਈ ਹੋਰ ਦਸਤਾਵੇਜ਼ ਜਿਹੜਾ ਬਿਨੈਕਾਰ ਦਾ ਰਿਹਾਇਸ਼ੀ ਪਤਾ ਦਰਸਾਉਂਦਾ ਹੋਵੇ• ਆਪਣੇ ਪਤੇ ਵਾਲਾ ਪ੍ਰੀ-ਪੇਡ ਐਨਵੈਲਪ ਦਸਤਾਵੇਜ਼ਾਂ ਨੂੰ ਸਹੀ ਸਲਾਮਤ ਮੋੜਨ ਲਈ
ਫੀਸ : ਮੁਫਤ
ਜਮ੍ਹਾਂ ਕਿੱਥੇ ਕਰਵਾਉਣਾ ਹੈ : ਕਾਊਂਸਲੇਟ ਜਨਰਲ ਆਫ ਇੰਡੀਆ 365 Bloor St E #700, Toronto, ON M4W 3L4
ਨੋਟ : 1æ ਲਾਈਫ ਸਰਟੀਫਿਕੇਟ ਅਜਿਹਾ ਸਬੂਤ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਬੰਧਤ ਵਿਅਕਤੀ ਜਿਊਂਦਾ ਹੈ, ਪਰ ਫਿਜ਼ੀਕਲ ਵੈਰੀਫਿਕੇਸ਼ਨ ਵੀ ਅਹਿਮ ਹੈ| ਇਸ ਲਈ ਬਿਨੈਕਾਰ ਨੂੰ ਉਸ ਹਾਲਤ ਵਿੱਚ ਕਾਊਂਸਲੇਟ/ਕਾਊਂਸਲਰ ਕੈਂਪ ਵਿੱਚ ਖੁਦ ਆਉਣਾ ਚਾਹੀਦਾ ਹੈ ਜਦੋਂ ਤੱਕ ਇਹ ਸਹਿਮਤੀ ਨਹੀਂ ਬਣ ਜਾਂਦੀ ਕਿ ਸਬੰਧਤ ਵਿਅਕਤੀ ਦੀ ਵੈਰੀਫਿਕੇਸ਼ਨ ਦੂਰ ਬੈਠਿਆਂ ਵੀਡੀਓ ਚੈਟ ਰਾਹੀਂ ਵੀ ਹੋ ਸਕਦੀ ਹੈ| ਵੀਡੀਓ ਚੈਟ ਰਾਹੀਂ ਵੈਰੀਫਿਕੇਸ਼ਨ ਲਈ ਬਿਨੈਕਾਰ ਨੂੰ ਆਪਣਾ ਮੋਬਾਈਲ ਨੰਬਰ (ਵਾਟ੍ਹਸਐਪ ਵਾਲਾ) ਕਾਉੂਂਸਲੇਟ ਨੂੰ ਦੇਣਾ ਹੋਵੇਗਾ|
2æ ਕਾਊਂਸਲੇਟ ਵੱਲੋਂ ਕੋਈ ਹੋਰ ਸਰਟੀਫਿਕੇਟ ਜਿਵੇਂ ਕਿ ਨਾਂ ਸਬੰਧੀ, ਰੀ ਇੰਪਲੌਇਮੈਂਟ ਜਾਂ ਰੀ ਮੈਰਿਜ ਸਬੰਧੀ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਪੇਡ ਸੇਵਾਵਾਂ ਹਨ ਤੇ ਇਨ੍ਹਾਂ ਨੂੰ ਵੱਖਰੇ ਤੌਰ ਉੱਤੇ ਕਾਊਂਸਲੇਟ ਕੋਲ ਅਪਲਾਈ ਕੀਤਾ ਜਾਣਾ ਚਾਹੀਦਾ ਹੈ|
ਪ੍ਰੋਸੈਸਿੰਗ ਟਾਈਮ : ਕਾਊਂਸਲਰ ਕੈਂਪਸ/ਬੀ ਐਲ ਐਸ ਤੇ ਕਾਊਂਸਲੇਟ ਵਿਖੇ ਨਿਜੀ ਤੌਰ ਉੱਤੇ : ਮੌਕੇ ਉੱਤੇ/ਉਸੇ ਦਿਨ ਡਰੌਪ ਆਫ/ਪੋਸਟ ਐਪਲੀਕੇਸ਼ਨਜ਼ : 2-3 ਕੰਮ ਵਾਲੇ ਦਿਨਾਂ ਵਿੱਚ (ਡਾਕ ਰਾਹੀਂ ਜਿਨਾਂ ਸਮਾਂ ਲੱਗਦਾ ਹੈ ਉਸ ਤੋਂ ਇਲਾਵਾ)|

Leave a Reply

Your email address will not be published.