ਬਰਨਾਲਾ: ਕਿਸਾਨ ਧਰਨੇ ’ਚ 15 ਅਗਸਤ ਦੀ ਤਿਰੰਗਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ

ਖੇਤੀ ਕਾਨੂੰਨਾਂ ਵਿਰੁੱਧ ਸਥਾਨਕ ਰੇਲਵੇ ਸਟੇਸ਼ਨ’ਤੇ 317 ਦਿਨਾਂ ਤੋਂ ਜਾਰੀ ਸਾਂਝੇ ਕਿਸਾਨ ਧਰਨੇ ਦਾ ਸੰਘਰਸ਼ੀ ਜਲੌਅ ਜਾਰੀ ਹੈ। 15 ਅਗਸਤ ਦੇ ਐਲਾਨੇ ਤਿਰੰਗਾ ਯਾਤਰਾ ਦੇ ਐਕਸ਼ਨ ਪ੍ਰੋਗਰਾਮ ਦੀ ਯੋਜਨਾਬੰਦੀ ਤੇ ਤਿਆਰੀਆਂ ਦਾ ਅੱਜ ਜਾਇਜ਼ ਲਿਆ ਗਿਆ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਰਣਧੀਰ ਸਿੰਘ ਰਾਜਗੜ੍ਹ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ, ਕਾਕਾ ਸਿੰਘ ਫਰਵਾਹੀ, ਬੂਟਾ ਸਿੰਘ ਫਰਵਾਹੀ, ਬਲਜੀਤ ਸਿੰਘ ਚੌਹਾਨਕੇ, ਬੂਟਾ ਸਿੰਘ ਠੀਕਰੀਵਾਲਾ, ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕੀਤਾ। ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉੱਪਲੀ ਨੇ 15 ਅਗਸਤ ਨੂੰ ਕੀਤੀ ਜਾਣ ਵਾਲੀ ਤਿਰੰਗਾ ਯਾਤਰਾ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸਵੇਰੇ 11 ਵਜੇ ਦਾਣਾ ਮੰਡੀ ਬਰਨਾਲਾ ‘ਚ ਇਕੱਠੇ ਹੋਣ ਉਪਰੰਤ ਵਾਹਨਾਂ ‘ਤੇ ਤਿਰੰਗਾ ਝੰਡਾ ਲਾ ਕੇ ਬਾਜ਼ਾਰਾਂ ਵਿਚੋਂ ਦੀ ਧਰਨਾ ਸਥਾਨ ਤੱਕ ਪ੍ਰਦਰਸ਼ਨ ਕੀਤਾ ਜਾਵੇਗਾ। ਹੋਰਨਾਂ ਦੀਆਂ ਤਿਰੰਗਾ ਯਾਤਰਾਵਾਂ ਅਤੇ ਅਧਿਕਾਰਤ ਤਿਰੰਗਾ ਸਮਾਗਮਾਂ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਅੰਦੋਲਨਕਾਰੀਆਂ ਨੂੰ ਭਰਵੀਂ ਸ਼ਮੂਲੀਅਤ ਦੀ ਅਪੀਲ ਕੀਤੀ ਗਈ। ਰਾਜਵਿੰਦਰ ਸਿੰਘ ਮੱਲੀ, ਬਹਾਦਰ ਸਿੰਘ ਕਾਲਾ ਧਨੌਲਾ, ਸਰਦਾਰਾ ਸਿੰਘ ਮੌੜ ਤੇ ਮੁਖਤਿਆਰ ਕੌਰ ਖੁੱਡੀ ਕਲਾਂ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।

Leave a Reply

Your email address will not be published.