ਰਾਹਗੀਰਾਂ ਉੱਤੇ ਹਮਲਾ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਟੋਰਾਂਟੋ, 19 ਅਕਤੂਬਰ : ਐਤਵਾਰ ਸਵੇਰੇ ਡਾਊਨਟਾਊਨ ਵਿੱਚ ਇੱਕ ਮਹਿਲਾ ਨੂੰ ਜ਼ਮੀਨ ਉੱਤੇ ਸੁੱਟਣ ਤੋਂ ਬਾਅਦ ਕਈ ਹੋਰਨਾਂ ਉੱਤੇ ਹਮਲਾ ਕਰਨ ਵਾਲੇ ਇੱਕ 26 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ|
ਪੁਲਿਸ ਨੇ ਦੱਸਿਆ ਕਿ ਸਵੇਰੇ 9:15 ਵਜੇ ਇੱਕ ਵਿਅਕਤੀ ਯੰਗ ਤੇ ਡੰਡਸ ਸਟਰੀਟਸ ਦੇ ਲਾਂਘੇ ਉੱਤੇ ਪਹੁੰਚਿਆ ਤੇ ਇੱਕ ਗੱਡੀ ਦੇ ਬੋਨ੍ਹਟ ਨਾਲ ਟਕਰਾ ਗਿਆ| ਫਿਰ ਉਹ ਡੰਡਸ ਸਟਰੀਟ ਉੱਤੇ ਪੂਰਬ ਵੱਲ ਵਧਿਆ ਤੇ ਉੱਥੇ ਉਸ ਨੇ ਇੱਕ ਮਹਿਲਾ ਨੂੰ ਜੱਫਾ ਪਾ ਕੇ ਹੇਠਾ ਸੁੱਟ ਦਿੱਤਾ| ਫਿਰ ਉਸ ਨੇ ਇੱਕ ਹੋਰ ਵਿਅਕਤੀ ਦੇ ਮੂੰਹ ਉੱਤੇ ਮੁੱਕਾ ਮਾਰਿਆ ਤੇ ਫਿਰ ਇੱਕ ਸਾਈਕਲ ਵਾਲੇ ਵਿਅਕਤੀ ਨੂੰ ਕੁੱਟਿਆ| ਇਸ ਸਾਰੇ ਮਾਮਲੇ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਹੋਰਨਾਂ ਲੋਕਾਂ ਉੱਤੇ ਵੀ ਉਸ ਨੇ ਹਮਲਾ ਬੋਲ ਦਿੱਤਾ|
ਟੋਰਾਂਟੋ ਦੇ ਇਸ 26 ਸਾਲਾ ਵਿਅਕਤੀ ਡਾਇਮੰਡ ਏਕਾਨਮ ਉੱਤੇ ਹਮਲਾ ਕਰਨ, ਲੜਾਈ ਕਰਕੇ ਮਾਹੌਲ ਖਰਾਬ ਕਰਨ, ਰੌਲਾ ਪਾਉਣ ਤੇ ਪ੍ਰੋਬੇਸ਼ਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਕਈ ਚਾਰਜਿਜ਼ ਲਾਏ ਗਏ ਹਨ|

Leave a Reply

Your email address will not be published. Required fields are marked *