ਤਾਮਿਲ ਨਾਡੂ ਵਿਧਾਨ ਸਭਾ ’ਚ ਪਹਿਲੀ ਵਾਰ ਪੇਸ਼ ਹੋਇਆ ਸਿਰਫ਼ ਖੇਤੀਬਾੜੀ ਬਜਟ: ਖੇਤੀ ਵਿਕਾਸ ਲਈ 34220 ਕਰੋੜ ਤੇ ਮੁਫ਼ਤ ਬਿਜਲੀ ਲਈ 4508 ਕਰੋੜ ਰੁਪਏ ਰੱਖੇ

ਤਾਮਿਲ ਨਾਡੂ ਦੀ ਡੀਐੱਮਕੇ ਸਰਕਾਰ ਨੇ ਅੱਜ ਰਾਜ ਤਾਮਿਲਨਾਡੂ ਵਿਧਾਨ ਸਭਾ ਵਿੱਚ ਪਹਿਲੀ ਵਾਰ ਖੇਤੀ ਬਜਟ ਪੇਸ਼ ਕੀਤਾ, ਜਿਸ ਵਿੱਚ ਪਿੰਡਾਂ ਵਿੱਚ ਆਤਮ ਨਿਰਭਰਤਾ ਅਤੇ ਖੇਤੀ ਵਿਕਾਸ ਸ਼ਾਮਲ ਹੈ। ਬਜਟ ਪੇਸ਼ ਕਰਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਐੱਮਆਰਕੇ ਪਨੀਰਸੇਲਵਮ ਨੇ ਕਿਹਾ ਕਿ ਕਿਸਾਨਾਂ ਅਤੇ ਮਾਹਿਰਾਂ ਦੇ ਵਿਚਾਰ ਮੰਗੇ ਗਏ ਸਨ ਅਤੇ ਉਨ੍ਹਾਂ ਦੇ ਵਿਚਾਰਾਂ ਦੇ ਅਧਾਰ ’ਤੇ ਬਜਟ ਤਿਆਰ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਖੇਤੀਬਾੜੀ ਬਜਟ ਕਿਸਾਨਾਂ ਦੀ ਇੱਛਾਵਾਂ ਮੁਤਾਬਕ ਹੈ। ਪਹਿਲੀ ਵਾਰ ਹੈ ਜਦੋਂ ਤਾਮਿਲਨਾਡੂ ਵਿੱਚ ਖੇਤੀਬਾੜੀ ਲਈ ਵੱਖਰਾ ਬਜਟ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 2021-2022 ਦੌਰਾਨ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਧੰਦਿਆਂ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ, ਸਿੰਜਾਈ, ਪੇਂਡੂ ਵਿਕਾਸ, ਰਸਾਇਣ ਅਤੇ ਜੰਗਲਾਤ ਲਈ 34,220.65 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਖੇਤੀ ਮੋਟਰਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਉਣ ਲਈ ਸਰਕਾਰੀ ਬਿਜਲੀ ਇਕਾਈ ਤਾਮਿਲਨਾਡੂ ਜਨਰੇਸ਼ਨ ਐਂਡ ਡਿਸਟਰੀਬਿਊਸ਼ਨ ਕਾਰਪੋਰੇਸ਼ਨ ਨੂੰ 4,508.23 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ।

Leave a Reply

Your email address will not be published. Required fields are marked *