12 ਸਾਲਾ ਲਾਪਤਾ ਲੜਕੀ ਦੀ ਭਾਲ ਕਰ ਰਹੀ ਹੈ ਟੋਰਾਂਟੋ ਪੁਲਿਸ

ਟੋਰਾਂਟੋ, 17 ਅਗਸਤ : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਸੋਮਵਾਰ ਸਵੇਰ ਤੋਂ ਸਿਟੀ ਦੇ ਪੂਰਬ ਤੋਂ ਲਾਪਤਾ 12 ਸਾਲਾ ਲੜਕੀ ਦੀ ਭਾਲ ਕਰ ਰਹੀ ਹੈ।
ਇੱਕ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਤੇਨੀਆਹ ਅਰਲ ਨੂੰ ਆਖਰੀ ਵਾਰੀ ਰਾਤੀਂ 1:30 ਵਜੇ ਡਾਅਜ਼ ਰੋਡ ਤੇ ਗਾਵਰ ਸਟਰੀਟ ਨੇੜੇ ਵੇਖਿਆ ਗਿਆ। ਇਹ ਵਿਕਟੋਰੀਆ ਪਾਰਕ ਐਵਨਿਊ ਤੇ ਡੈਨਫੋਰਥ ਐਵਨਿਊ ਏਰੀਆ ਵਿੱਚ ਹੈ।ਇਸ ਇਲਾਕੇ ਵਿੱਚ ਇੱਕ ਕਮਾਂਡ ਪੋਸਟ ਵੀ ਕਾਇਮ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਉਸ ਦੇ ਇੱਕਲੇ ਹੋਣ ਦੀ ਸੰਭਾਵਨਾ ਹੈ ਤੇ ਉਸ ਦਾ ਪਰਿਵਾਰ ਚਿੰਤਤ ਹੈ।
ਕਾਂਸਟੇਬਲ ਐਲੈਕਸ ਲੀ ਨੇ ਸੋਮਵਾਰ ਨੂੰ ਆਖਿਆ ਕਿ ਇਹ 12 ਸਾਲਾ ਲੜਕੀ ਅਜੇ ਵੀ ਲਾਪਤਾ ਹੈ ਤੇ ਕਮਾਂਡ ਪੋਸਟ ਵੀ ਅਜੇ ਤੱਕ ਕਾਇਮ ਹੈ। ਜਾਂਚਕਾਰਾਂ ਨੇ ਦੱਸਿਆ ਕਿ ਅਰਲ ਪੰਜ ਫੁੱਟ ਛੇ ਇੰਚ ਲੰਮੀਂ ਹੈ, ਉਸ ਦਾ ਵਜ਼ਨ 130-140 ਪਾਊਂਡ ਹੈ ਤੇ ਉਸ ਦੀ ਕੱਦ-ਕਾਠੀ ਪਤਲੀ ਹੈ ਤੇ ਉਸ ਦੇ ਵਾਲ ਗੁੰਦੇ ਹੋਏ ਹਨ। ਉਸ ਨੂੰ ਆਖਰੀ ਵਾਰੀ ਕਾਲੇ ਰੰਗ ਦੀ ਲੈਗਿੰਗ ਪੈਂਟਸ, ਕਾਲੇ ਸਨੀਕਰਜ਼- ਜਿਨ੍ਹਾਂ ਦੇ ਪਿੰਕ ਧਾਰੀਆਂ ਹਨ, ਪਾਏ ਹੋਏ ਸਨ ਤੇ ਉਸ ਦੇ ਕੋਲ ਗ੍ਰੇਅ ਰੰਗ ਦਾ ਪਰਸ ਸੀ ਜਿਸ ਵਿੱਚ ਕਰੇਆਨਜ਼ ਸਨ।

 

Leave a Reply

Your email address will not be published. Required fields are marked *