ਲੁਧਿਆਣਾ ਦੇ ਪਲਾਸਟਿਕ ਗੁਦਾਮ ਵਿੱਚ ਅੱਗ ਲੱਗੀ

ਲੁਧਿਆਣਾ, ਇਥੋਂ ਦੇ ਫੀਲਡ ਗੰਜ ਇਲਾਕੇ ਦੇ ਕੁੱਚਾ ਨੰਬਰ-16 ਵਿਚ ਪਲਾਸਟਿਕ ਗੁਦਾਮ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਇਸ ਮੌਕੇ ਫਾਇਰ ਬ੍ਰਿਗੇਡ ਦੀਆ 50 ਗੱਡੀਆਂ ਪੁੱਜ ਗਈਆਂ ਪਰ ਖਬਰ ਲਿਖੇ ਜਾਣ ਤਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਤਿੰਨ ਮੰਜ਼ਲਾ ਇਮਾਰਤ ਵਿਚਲਾ ਗੁਦਾਮ ਭੀੜ ਭਾੜ ਵਾਲੇ ਇਲਾਕੇ ਵਿਚ ਸਥਿਤ ਹੈ ਜਿਸ ਕਾਰਨ ਲਾਗਲੇ ਦੁਕਾਨਦਾਰ ਸਹਿਮ ਗਏ। ਇਥੇ ਪੌਲੀਥੀਨ ਦਾ ਵੱਡਾ ਸਟਾਕ ਪਿਆ ਜੋ ਸੜ ਕੇ ਸੁਆਹ ਹੋ ਗਿਆ।

Leave a Reply

Your email address will not be published. Required fields are marked *