ਸਤੰਬਰ ‘ਚ ਬੱਚਿਆਂ ਲਈ ਕੋਰੋਨਾ ਵੈਕਸੀਨ ZyCOV-D ਦੀ ਸਪਲਾਈ ਹੋਵੇਗੀ ਸ਼ੁਰੂ, ਅਗਲੇ ਹਫ਼ਤੇ ਮਿਲੇਗੀ ਕੀਮਤ ਦੀ ਜਾਣਕਾਰੀ

ਨਵੀਂ ਦਿੱਲੀ : ਜਾਇਡਸ ਗੁਰੱਪ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਸ਼ਰਵਿਲ ਪਟੇਲ (Dr. Sharvil Patel) ਨੇ ਸ਼ਨਿਚਰਵਾਰ ਨੂੰ ਦੱਸਿਆ, ‘ZyCOV-D ਵੈਕਸੀਨ ਦੀ ਕੀਮਤ ਅਗਲੇ ਹਫ਼ਤੇ ਤਕ ਦੱਸ ਦਿੱਤੀ ਜਾਵੇਗੀ। ਵੈਕਸੀਨ ਦੀ ਸਪਲਾਈ ਸਤੰਬਰ ਦੇ ਮੱਧ ‘ਚ ਸ਼ੁਰੂ ਹੋ ਜਾਵੇਗੀ। ਨਵੇਂ ਪ੍ਰੋਡਕਸ਼ਨ ਪਲਾਂਟ ‘ਚ ਅਕਤੂਬਰ ਤੋਂ ਅਸੀਂ ਇਕ ਕਰੋੜ ਤਕ ਵੈਕਸੀਨ ਦਾ ਉਤਪਾਦਨ ਕਰ ਸਕਾਂਗੇ।’ ਦੱਸ ਦੇਈਏ ਕਿ ਇਹ ਵੈਕਸੀਨ ਦੇਸ਼ ‘ਚ 12 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਦਿੱਤੀ ਜਾਵੇਗੀ।

ਜਾਇਡਸ ਕੈਡਿਲਾ ਨੇ ਜੁਲਾਈ ‘ਚ ਆਪਣੀ ਕੋਰੋਨਾ ਵੈਕਸੀਨ ‘ZyCOV-D ਦੇ ਐਂਮਰਜੈਂਸੀ ਇਸੇਤਮਾਲ ਲਈ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (DCGI) ਤੋਂ ਮਨਜ਼ੂਰੀ ਮੰਗੀ ਸੀ ਜੋ ਹੁਣ ਮਿਲ ਗਈ ਹੈ। ਇਹ ਦੇਸ਼ ਦੀ ਪੰਜਵੀਂ ਕੋਰੋਨਾ ਵੈਕਸੀਨ ਹੋਵੇਗੀ। ਵੈਕਸੀਨ ਨੂੰ ਜਾਇਡਸ ਕੈਡਿਲਾ (Zydus Cadila) ਕੰਪਨੀ ਨੇ ਤਿਆਰ ਕੀਤੀ ਹੈ। ਇਹ ਦੁਨੀਆ ਦੀ ਪਹਿਲੀ ਡੀਐੱਨਏ ਅਧਾਰਿਤ ਵੈਕਸੀਨ ਹੋਵੇਗੀ ਜੋ 12 ਤੋਂ 18 ਸਾਲ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ। ਜਾਇਡਸ ਕੈਡਿਲਾ ਦੀ ਵੈਕਸੀਨ ZyCoV-D ਦੇਸ਼ ‘ਚ ਬੱਚਿਆਂ ਦੀ ਪਹਿਲੀ ਵੈਕਸੀਨ ਹੈ।

Leave a Reply

Your email address will not be published. Required fields are marked *