RCB ਨੂੰ ਲੱਗਾ ਜ਼ੋਰਦਾਰ ਝਟਕਾ, ਟੀਮ ਦੇ ਹੈੱਡ ਕੋਚ ਨੇ IPL ਤੋਂ ਪਹਿਲਾਂ ਦਿੱਤਾ ਅਸਤੀਫ਼ਾ ਲੱਗਾ ਜ਼ੋਰਦਾਰ ਝਟਕਾ, ਟੀਮ ਦੇ ਹੈੱਡ ਕੋਚ ਨੇ IPL ਤੋਂ ਪਹਿਲਾਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, ਆਨਲਾਈਨ ਡੈਸਕ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਬਹੁਚਰਚਿਤ ਲੀਗ ਇੰਡੀਅਨ ਪ੍ਰੀਮੀਅਰ ਲੀਗ ਨੂੰ ਲੈ ਕੇ ਲਗਾਤਾਰ ਖਬਰਾਂ ਆ ਰਹੀਆਂ ਹਨ। ਸ਼ਨੀਵਾਰ ਨੂੰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਫ੍ਰੈਂਚਾਈਜੀ ਟੀਮ ਰਾਇਲ ਚੈਲੰਜਰਜ਼ ਨੂੰ ਲੈ ਕੇ ਵੱਡੀ ਖਬਰ ਆਈ। ਟੀਮ ਦੇ ਮੁੱਖ ਕੋਚ ਸਾਈਮਨ ਕੈਟਿਚ ਨੇ ਆਪਣੇ ਆਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਲਿਆ। ਜਾਣਕਾਰੀ ਮੁਤਾਬਕ ਆਰਸੀਬੀ ਦੀ ਟੀਮ ਦੇ ਮੁੱਖ ਕੋਚ ਦਾ ਆਹੁਦਾ ਸੰਭਾਲਣ ਵਾਲੇ ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਕੈਟਿਚ ਨੇ ਇਸ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਨ੍ਹਾਂ ਦੀ ਜਗ੍ਹਾ ਇਹ ਜ਼ਿੰਮੇਵਾਰੀ ਟੀਮ ਦੇ ਡਾਇਰੈਕਟਰ ਮਾਈਕ ਹੇਸਨ ਚੁੱਕਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਆਹੁਦੇ ਨੂੰ ਉਨ੍ਹਾਂ ਨੇ ਨਿੱਜੀ ਕਾਰਨਾਂ ਦੀ ਵਜ੍ਹਾ ਕਾਰਨ ਛੱਡਿਆ ਹੈ।

ਅਗਲੇ ਮਹੀਨੇ ਤੋਂ ਆਈਪੀਐਲ ਦੇ 14ਵੇਂ ਸੀਜ਼ਨ ਦੇ ਬਚੇ ਹੋਏ ਮੁਕਾਬਲਿਆਂ ਨੂੰ ਕਰਵਾਇਆ ਜਾਣ ਹੈ। ਇਸ ਤੋਂ ਪਹਿਲਾਂ ਤਮਾਮ ਟੀਮਾਂ ਆਪਣੇ ਜ਼ਖ਼ਮੀ ਖਿਡਾਰੀਆਂ ਨੂੰ ਰਿਪਲੇਸਮੈਂਟ ਦਾ ਐਲਾਨ ਕਰ ਰਹੀ ਹੈ। ਆਰਸੀਬੀ ਨੇ ਵੀ ਸ਼ਨੀਵਾਰ ਨੂੰ ਕੋਈ ਅਜਿਹੇ ਹੀ ਖਿਡਾਰੀਆਂ ਦੇ ਨਾਂ ਦਾ ਐਲਾਨ ਕੀਤਾ ਜਿਨ੍ਹਾਂ ਨੇ ਇਸ ਸੀਜ਼ਨ ਦੇ ਬਚੇ ਹੋਏ 31 ਮੁਕਾਬਲਿਆਂ ਲਈ ਟੀਮ ਨੇ ਸਾਈਨ ਕੀਤਾ ਹੈ। ਸ੍ਰੀਲੰਕਾ ਦੇ ਸਪਿੰਨਰ ਵਨਿੰਦੂ ਹਸਾਰੰਗਾ ਨੂੰ ਆਸਟ੍ਰੇਲੀਆ ਦੇ ਸਪਿੰਨਰ ਐਡਮ ਜੰਪਾ ਦੀ ਜਗ੍ਹਾ ਟੀਮ ਰਿਪਲੇਸ ਕੀਤਾ ਹੈ। ਇਸ ਤੋਂ ਇਲਾਵਾ ਸ੍ਰੀਲੰਕਾ ਦੇ ਹੀ ਦੁਸ਼ਮੰਤਾ ਚਮਿਰਾ ਨੂੰ ਡੈਨੀਅਲ ਸੈਮਸ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ

Leave a Reply

Your email address will not be published.