ਅਬੋਹਰ: ਅੰਨ੍ਹੇਵਾਹ ਗੋਲੀਬਾਰੀ ’ਚ ਸਾਬਕਾ ਸਰਪੰਚ ਸਣੇ ਦੋ ਗੰਭੀਰ ਜ਼ਖ਼ਮੀ

ਬੱਲੂਆਣਾ (ਅਬੋਹਰ)

ਅਬੋਹਰ-ਮਲੋਟ ਰੋਡ ’ਤੇ ਬੀਆਰ ਬਿੱਲਾ ਪੈਲੇਸ ਲਾਗੇ ਅੱਜ ਤੜਕੇ ਹੋਈ ਤਾਬੜਤੋੜ ਗੋਲੀਬਾਰੀ ਵਿਚ ਪਿੰਡ ਕੁੰਡਲ ਦੇ ਸਾਬਕਾ ਸਰਪੰਚ ਜਗਮਨਦੀਪ ਸਿੰਘ ਰਿੰਕੂ ਅਤੇ ਉਸ ਦਾ ਸਾਥੀ ਜਗਸੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਜਗਸੀਰ ਦੇ ਢਿੱਡ ਵਿਚ ਚਾਰ ਗੋਲੀਆਂ ਲੱਗੀਆਂ, ਜਦਕਿ ਰਿੰਕੂ ਦੀ ਲੱਤ ਅਤੇ ਬਾਂਹ ’ਤੇ ਗੋਲੀ ਵੱਜੀ। ਗੋਲੀਬਾਰੀ ਪੁਰਾਣੀ ਦੁਸ਼ਮਣੀ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਦੋਨਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫ਼ਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਅਬੋਹਰ ਦੇ ਐੱਸਐੱਚਓ ਅਤੇ ਬਲੂਆਣਾ ਦੇ ਡੀਐੱਸਪੀ ਅਵਤਾਰ ਸਿੰਘ ਰਾਜਪਾਲ ਭਾਰੀ ਪੁਲੀਸ ਨੇ ਮੌਕੇ ’ਤੇ ਪਹੁੰਚ ਗਏ ਹਨ।

Leave a Reply

Your email address will not be published. Required fields are marked *