ਅਤਿਵਾਦ, ਸਾਈਬਰ ਅਪਰਾਧ ਦੇ ਖ਼ਿਲਾਫ਼ ਤੇ ਸਰਹੱਦੀ ਸੁਰੱਖਿਆ ਲਈ ਪੁਲੀਸ ਤੇ ਨੀਮ ਫ਼ੌਜੀ ਬਲਾਂ ਨੂੰ ਤਿਆਰ ਕੀਤਾ ਜਾ ਰਿਹੈ: ਸ਼ਾਹ

ਨਵੀਂ ਦਿੱਲੀ, 21 ਅਕਤੂਬਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਅਤਿਵਾਦ, ਸਾਈਬਰ ਅਪਰਾਧ ਅਤੇ ਸਰਹੱਦੀ ਸੁਰੱਖਿਆ ਨਾਲ ਜੁੜੀਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੁਲੀਸ ਅਤੇ ਨੀਮ ਫ਼ੌਜੀ ਬਲਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮੱਦੇਨਜ਼ਰ ਵਿਸ਼ਾਲ ਆਧੁਨਿਕੀਕਰਨ ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ। ਸ੍ਰੀ ਸ਼ਾਹ ਨੇ ਇਹ ਗੱਲ ਇਥੇ ‘ਪੁਲੀਸ ਯਾਦਗਾਰੀ ਦਿਵਸ’ ਮੌਕੇ ਚਾਣਕਿਆਪੁਰੀ ਵਿਖੇ ਕੌਮੀ ਪੁਲੀਸ ਮੈਮੋਰੀਅਲ ’ਤੇ ਪੁਲੀਸ ਅਤੇ ਕੇਂਦਰੀ ਨੀਮੀ ਫੌਜੀ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ। 1959 ਵਿਚ ਭਾਰੀ ਗਿਣਤੀ ਵਿਚ ਹਥਿਆਰਬੰਦ ਚੀਨੀ ਫ਼ੌਜੀਆਂ ਨੇ ਲੱਦਾਖ ਵਿਚ ਘਾਤ ਲਗਾ ਕੇ ਹਮਲਾ ਕਰਕੇ ਗਸ਼ਤ ਕਰ ਰਹੇ ਸੀਆਰੀਪੀਐੱਫ ਦੇ 10 ਜਵਾਨ ਸ਼ਹੀਦ ਕਰ ਦਿੱਤੇ ਸਨ। ਇਹ ਦਿਵਸ ਉਨ੍ਹਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

Leave a Reply

Your email address will not be published. Required fields are marked *