ਟੋਕੀਓ ’ਚ ਪੈਰਾਲੰਪਿਕਸ ਦੀ ਸ਼ਾਨਦਾਰ ਸ਼ੁਰੂਆਤ

ਟੋਕੀਓ

ਪੈਰਾ ਖਿਡਾਰੀਆਂ ਦੀ ਭਾਵਨਾ ਨੂੰ ਸਲਾਮ ਕਰਦੇ ਹੋਏ 16ਵੀਂ ਪੈਰਾਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਇਆ, ਜਿਸ ਨੇ ਕੋਵਿਡ -19 ਮਹਾਂਮਾਰੀ ਕਾਰਨ ਪੈਦਾ ਹੋਈਆਂ ਰੁਕਾਵਟਾਂ ਦੇ ਵਿੱਚ ਅੱਗੇ ਵਧਣ ਦਾ ਸੰਦੇਸ਼ ਦਿੱਤਾ। ਪੈਰਾਲੰਪਿਕ ਖੇਡਾਂ 57 ਸਾਲਾਂ ਬਾਅਦ ਟੋਕੀਓ ਵਿੱਚ ਦੁਬਾਰਾ ਹੋ ਰਹੀਆਂ ਹਨ, ਜਿਸ ਨਾਲ ਜਾਪਾਨ ਦੀ ਰਾਜਧਾਨੀ ਦੋ ਵਾਰ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਸ਼ਹਿਰ ਬਣ ਗਿਆ ਹੈ। ਇਨ੍ਹਾਂ ਖੇਡਾਂ ਦੇ ਇਸ ਸੀਜ਼ਨ ਵਿੱਚ ਰਿਕਾਰਡ 4403 ਖਿਡਾਰੀ ਹਿੱਸਾ ਲੈਣਗੇ। ਇਸ ਦਾ ਪਿਛਲਾ ਰਿਕਾਰਡ 4328 ਖਿਡਾਰੀਆਂ ਦਾ ਰੀਓ 2016 ਖੇਡਾਂ ਵਿੱਚ ਸੀ। 2550 ਪੁਰਸ਼ ਅਤੇ 1853 ਮਹਿਲਾ ਖਿਡਾਰੀ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। 5 ਸਤੰਬਰ ਤੱਕ ਚੱਲਣ ਵਾਲੀਆਂ ਖੇਡਾਂ ਵਿੱਚ 54 ਖਿਡਾਰੀਆਂ ਵੱਲੋਂ ਭਾਰਤ ਦੀ ਨੁਮਾਇੰਦਗੀ ਕੀਤੀ ਜਾਵੇਗੀ, ਜੋ ਅੱਜ ਤੱਕ ਦਾ ਦੇਸ਼ ਦਾ ਸਭ ਤੋਂ ਵੱਡਾ ਜਥਾ ਹੈ।

Leave a Reply

Your email address will not be published.