ਟੋਰਾਂਟੋ/ਜੀਟੀਏ ਤਿੰਨੇਂ ਮੁੱਖ ਪਾਰਟੀਆਂ ਦੇ ਆਗੂ ਅੱਜ ਓਨਟਾਰੀਓ ਵਿੱਚ ਲਾਉਣਗੇ ਡੇਰੇ

ਓਨਟਾਰੀਓ, 24 ਅਗਸਤ : ਫੈਡਰਲ ਚੋਣਾਂ ਦੇ ਨੌਂਵੇਂ ਦਿਨ ਤਿੰਨੇਂ ਮੁੱਖ ਪਾਰਟੀਆਂ ਦੇ ਆਗੂ ਓਨਟਾਰੀਓ ਵਿੱਚ ਹੀ ਡੇਰੇ ਲਾਉਣਗੇ।
ਪਿਛਲੇ ਕਈ ਦਿਨ ਐਟਲਾਂਟਿਕ ਕੈਨੇਡਾ ਵਿੱਚ ਗੁਜ਼ਾਰਨ ਤੋਂ ਬਾਅਦ ਲਿਬਰਲ ਆਗੂ ਜਸਟਿਨ ਟਰੂਡੋ ਆਪਣੇ ਦਿਨ ਦੀ ਸ਼ੁਰੂਆਤ ਹੈਮਿਲਟਨ ਤੋਂ ਕਰਨਗੇ। ਡਿਪਟੀ ਪ੍ਰਾਈਮ ਮਨਿਸਟਰ ਵੱਲੋਂ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੂੰ ਪ੍ਰਾਈਵੇਟ ਹੈਲਥ ਕੇਅਰ ਦਾ ਸਮਰਥਕ ਦੱਸਣ ਦੀ ਕੋਸਿ਼ਸ਼ ਕਰਨ ਵਾਲੇ ਇੱਕ ਟਵੀਟ ਨੂੰ ਮੈਨੀਪੁਲੇਟਿਡ ਮੀਡੀਆ ਦੱਸਣ ਤੋਂ ਬਾਅਦ ਟਰੂਡੋ ਉਨ੍ਹਾਂ ਦੇ ਬਚਾਅ ਵਿੱਚ ਨਿੱਤਰ ਆਏ।
ਇਸ ਦੌਰਾਨ ਓਟੂਲ ਓਟਵਾ ਵਿੱਚ ਹੀ ਰੁਕਣਗੇ, ਜਿੱਥੇ ਉਹ ਕਿਊਬਿਕ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵਰਚੂਅਲ ਟੈਲੀਫੋਨ ਟਾਊਨਹਾਲਜ਼ ਕਰਨ ਤੋਂ ਪਹਿਲਾਂ ਸਵੇਰੇ ਕੋਈ ਐਲਾਨ ਕਰਨਗੇ। ਐਨਡੀਪੀ ਆਗੂ ਜਗਮੀਤ ਸਿੰਘ ਮਿਸੀਸਾਗਾ ਵਿੱਚ ਲਾਂਗ ਟਰਮ ਕੇਅਰ ਦੇ ਐਲਾਨ ਨਾਲ ਅੱਜ ਦਿਨ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਉਹ ਓਨਟਾਰੀਓ ਵਿੱਚ ਐਨਡੀਪੀ ਆਗੂ ਐਂਡਰੀਆ ਹੌਰਵਥ ਤੇ ਐਨਡੀਪੀ ਦੇ ਹੈਮਿਲਟਨ ਤੋਂ ਉਮੀਦਵਾਰਾਂ ਨਾਲ ਐਮਹਰਸਬਰਗ ਵਿੱਚ ਮੁਲਾਕਾਤ ਕਰਨਗੇ ਤੇ ਇਸ ਤੋਂ ਬਾਅਦ ਇਸੇ ਇਲਾਕੇ ਵਿੱਚ ਇੱਕ ਹੋਰ ਲੋਕਲ ਉਮੀਦਵਾਰ ਦੇ ਕੈਂਪੇਨ ਆਫਿਸ ਵਿੱਚ ਆਪਣੇ ਸਮਰਥਕਾਂ ਨਾਲ ਮੁਲਾਕਾਤ ਕਰਨਗੇ।

Leave a Reply

Your email address will not be published.