ਭਾਰਤ ਵਿੱਚ ‘ਗਲਤੀ’ ਨਾਲ ਦਾਖਲ ਹੋਏ ਚੀਨੀ ਫ਼ੌਜੀ ਨੂੰ ਚੀਨ ਦੇ ਹਵਾਲੇ ਕੀਤਾ

ਦਿੱਲੀ/ ਪੇਈਚਿੰਗ, 21 ਅਕਤੂਬਰ
ਪੂਰਬੀ ਲੱਦਾਖ ਦੇ ਡੈਮਚੋਕ ਸੈਕਟਰ ਵਿਚ ਸੋਮਵਾਰ ਨੂੰ ਭਾਰਤੀ ਫ਼ੌਜ ਵੱਲੋਂ ਕਾਬੂ ਕੀਤੇ ਚੀਨੀ ਸਿਪਾਹੀ ਨੂੰ ਚੀਨ ਦੇ ਹਵਾਲੇ ਕਰ ਦਿੱਤਾ ਗਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪੂਰਬੀ ਲੱਦਾਖ ਦੇ ਚੁਸ਼ੂਲ-ਮੋਲਡੋ ਸਰਹੱਦ ਪੁਆਇੰਟ ’ਤੇ ਮੰਗਲਵਾਰ ਦੀ ਰਾਤ ਨੂੰ ਸਿਪਾਹੀ ਵਾਂਗ ਯਾ ਲਾਂਗ ਨੂੰ ਚੀਨੀ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਪੇਈਚਿੰਗ ਵਿੱਚ ਚੀਨੀ ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ, “ਚੀਨ ਅਤੇ ਭਾਰਤ ਦਰਮਿਆਨ ਸਮਝੌਤੇ ਦੇ ਅਨੁਸਾਰ ਐਤਵਾਰ ਨੂੰ ਚੀਨੀ ਪੀਐੱਲਏ ਫੌਜੀ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ। ਉਹ ਸਥਾਨਕ ਚਰਵਾਹੇ ਦੇ ਲਾਪਤਾ ਯਾਕ ਦੀ ਖੋਜ ਕਰਦਾ ਰਾਹ ਭਟਕ ਕੇ ਭਾਰਤ ਦੇ ਇਲਾਕੇ ਵਿੱਚ ਚਲਾ ਗਿਆ ਸੀ। ਉਸ ਲਾਪਤਾ ਫੌਜੀ ਨੂੰ ਭਾਰਤ ਨੇ 21 ਅਕਤੂਬਰ 2020 ਦੀ ਸਵੇਰ ਨੂੰ ਚੀਨੀ ਸਰਹੱਦ ‘ਤੇ ਫ਼ੌਜ ਨੂੰ ਸੌਂਪ ਦਿੱਤਾ।

Leave a Reply

Your email address will not be published.