ਵਿਧਾਇਕ ਨੂੰ ਮੁਲਾਜ਼ਮਾਂ ਨੇ ਵਿਖਾਏ ਕਾਲੇ ਝੰਡੇ

ਪੱਟੀ

ਉਦਾਘਟਨੀ ਸਮਾਗਮ ਮੌਕੇ ਪਨਬਸ ਤੇ ਕੱਚੇ ਮੁਲਾਜ਼ਮਾਂ ਵੱਲੋਂ ਕਾਂਗਰਸ ਸਰਕਾਰ ਤੇ ਹਲਕਾ ਵਿਧਾਇਕ ਹਰਮਿੰਦਰ ਸਿੰਂਘ ਗਿੱਲ ਦੇ ਸਮਾਗਮ ਤੋਂ ਕੁਝ ਦੂਰੀ ’ਤੇ ਕਾਲੇ ਝੰਡੇ ਲੈ ਕੇ ਜ਼ੋਰਦਾਰ ਵਿਰੋਧ ਕੀਤਾ ਗਿਆ। ਇਸ ਮੌਕੇ ਪੁਲੀਸ ਪ੍ਰਸ਼ਾਸਨ ਤੇ ਪਨਬਸ ਤੇ ਕੱਚੇ ਮੁਲਾਜ਼ਮਾਂ ਦਰਮਿਆਨ ਧੱਕਾ ਮੁੱਕੀ ਹੋਈ ਅਤੇ ਪੁਲੀਸ ਦੇ ਇੱਕ ਅਧਿਕਾਰੀ ਵੱਲੋਂ ਰੋਸ ਜ਼ਾਹਰ ਕਰਨ ਵਾਲੇ  ਇੱਕ ਆਗੂ ਦੀ ਕੁੱਟਮਾਰ ਕੀਤੀ ਗਈ। ਜਿਸ ਕਾਰਨ ਮਾਹੋਲ ਤਲਖ਼ੀ ਭਰਿਆ ਹੋ ਗਿਆ ਤੇ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਪੁਲੀਸ ਤੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ। ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਹਲਕਾ ਵਿਧਾਇਕ ਦੀ ਮੀਟਿੰਗ ਕਰਵਾਈ ਗਈ ਤੇ ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਗਿੱਲ ਨੂੰ ਆਪਣਾ ਮੰਗ ਪੱਤਰ ਸੌਂਪਿਆ।

Leave a Reply

Your email address will not be published.