ਸਕੂਲਾਂ ਦੇ ਨਿਰਮਾਣ ਤੇ ਅਪਗ੍ਰੇਡੇਸ਼ਨ ਲਈ 500 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਫੋਰਡ ਸਰਕਾਰ

ਓਨਟਾਰੀਓ, 20 ਅਕਤੂਬਰ (ਪੋਸਟ ਬਿਊਰੋ) : ਫੋਰਡ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨਵੇਂ ਸਕੂਲਾਂ ਦਾ ਨਿਰਮਾਣ ਕਰਨ ਤੇ ਉਨ੍ਹਾਂ ਨੂੰ ਅਪਗ੍ਰੇਡ ਕਰਨ ਲਈ 550 ਮਿਲੀਅਨ ਡਾਲਰ ਨਿਵੇਸ਼ ਕੀਤਾ ਜਾ ਰਿਹਾ ਹੈ| ਉਨ੍ਹਾਂ ਆਖਿਆ ਕਿ ਇਸ ਨਾਲ ਆਧੁਨਿਕ ਤੇ ਸਮੇਂ ਦੇ ਹਾਣ ਦੇ ਕਲਾਸਰੂਮਜ਼ ਤਿਆਰ ਹੋਣਗੇ ਤੇ ਲਾਇਸੰਸਸ਼ੁਦਾ ਚਾਈਲਡ ਕੇਅਰ ਸੈਂਟਰਜ਼ ਦੀ ਵੀ ਨੁਹਾਰ ਬਦਲੇਗੀ|
ਪ੍ਰੀਮੀਅਰ ਡੱਗ ਫੋਰਡ ਤੇ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਮੰਗਲਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤਾ ਗਿਆ| ਫੋਰਡ ਨੇ ਆਖਿਆ ਕਿ ਸਾਡੀ ਸਰਕਾਰ ਵਿਦਿਆਰਥੀਆਂ ਦੀ ਸਫਲਤਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ| ਇਸੇ ਲਈ ਅਸੀਂ ਆਪਣੇ ਸਕੂਲਾਂ ਦੀ ਵਜਾ ਸੰਵਾਰਨ ਲਈ ਤੇ ਵਿਦਿਆਰਥੀਆਂ ਤੇ ਸਟਾਫ ਦੀ ਪਹੁੰਚ ਬਿਹਤਰੀਨ ਕਲਾਸਰੂਮਜ਼ ਤੱਕ ਕਰਵਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ| ਇਨ੍ਹਾਂ ਕਲਾਸਰੂਮਜ਼ ਵਿੱਚ ਆਧੁਨਿਕ ਵੈਂਟੀਲੇਸ਼ਨ ਸਿਸਟਮਜ਼ ਤੇ ਹਾਈ ਸਪੀਡ ਇੰਟਰਨੈੱਟ ਵਰਗੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ|
ਉਸਾਰੀ ਦੌਰਾਨ ਇਨ੍ਹਾਂ ਪ੍ਰੋਜੈਕਟਸ ਕਾਰਨ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਜਿਸ ਨਾਲ ਸਾਡੇ ਅਰਥਚਾਰੇ ਦੀ ਸਥਿਤੀ ਮਜ਼ਬੂਤ ਹੋਵੇਗੀ| ਲਿਚੇ ਨੇ ਆਖਿਆ ਕਿ ਇਨ੍ਹਾਂ ਨਵੇਂ ਪ੍ਰੋਜੈਕਟਾਂ ਨਾਲ 16000 ਨਵੀਆਂ ਸਟੂਡੈਂਟ ਲਰਨਿੰਗ ਸਪੇਸਿਜ਼ ਕਾਇਮ ਹੋਣਗੀਆਂ ਤੇ 870 ਨਵੇਂ ਲਾਇਸੰਸਸ਼ੁਦਾ ਚਾਈਲਡ ਕੇਅਰ ਸੈਂਟਰਜ਼ ਤਿਆਰ ਹੋਣਗੇ| ਜਿਨ੍ਹਾਂ ਸਕੂਲ ਬੋਰਡਜ਼ ਵਿੱਚ ਇਹ ਪ੍ਰੋਜੈਕਟ ਸੁæਰੂ ਕੀਤੇ ਜਾਣਗੇ ਉਨ੍ਹਾਂ ਨੂੰ ਸਿੱਖਿਆ ਮੰਤਰਾਲੇ ਵੱਲੋਂ 30 ਅਕਤੂਬਰ, 2020 ਤੱਕ ਜਾਣੂ ਕਰਵਾ ਦਿੱਤਾ ਜਾਵੇਗਾ|

Leave a Reply

Your email address will not be published. Required fields are marked *