ਸ਼੍ਰੋਮਣੀ ਅਕਾਲੀ ਦਲ ਨੇ ਛੇ ਹੋਰ ਹਲਕਿਆਂ ਤੋਂ ਉਮੀਦਵਾਰ ਐਲਾਨੇ: ਜਗਮੀਤ ਬਰਾੜ ਨੂੰ ਹਲਕਾ ਮੌੜ ਤੋਂ ਟਿਕਟ ਮਿਲਣ ’ਤੇ ਮਲੂਕਾ ਦੀ ਦਾਅਵੇਦਾਰੀ ਠੁੱਸ

ਬਠਿੰਡਾ

ਸ਼੍ਰੋਮਣੀ ਅਕਾਲੀ ਦਲ ਨੇ ਆਗ਼ਾਮੀ ਵਿਧਾਨ ਸਭਾ ਚੋਣਾਂ ਲਈ 6 ਹੋਰ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਉਮੀਦਵਾਰ ਦਾ ਐਲਾਨ ਕੀਤਾ ਹੈ।

ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਨੁਸਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਗਮੀਤ ਸਿੰਘ ਬਰਾੜ ਨੂੰ ਹਲਕਾ ਮੌੜ, ਜੀਤ ਮਹਿੰਦਰ ਸਿੰਘ ਨੂੰ ਹਲਕਾ ਤਲਵੰਡੀ ਸਾਬੋ, ਸੂਬਾ ਸਿੰਘ ਬਾਦਲ ਨੂੰ ਹਲਕਾ ਜੈਤੋ, ਮਨਤਾਰ ਸਿੰਘ ਬਰਾੜ ਨੂੰ ਹਲਕਾ ਕੋਟਕਪੂਰਾ, ਕੰਵਲਜੀਤ ਸਿੰਘ (ਰੋਜ਼ੀ ਬਰਕੰਦੀ) ਨੂੰ ਹਲਕਾ ਸ੍ਰੀ ਮੁਕਤਸਰ ਸਾਹਿਬ ਅਤੇ ਪਰਮਬੰਸ ਸਿੰਘ (ਬੰਟੀ ਰੋਮਾਣਾ) ਨੂੰ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਹਲਕਾ ਮੌੜ ਤੋਂ ਜਗਮੀਤ ਸਿੰਘ ਬਰਾੜ ਨਵੇਂ ਉਮੀਦਵਾਰ ਹਨ, ਜਦ ਕਿ ਬਾਕੀ ਉਮੀਦਵਾਰ 2017 ਦੀਆਂ ਚੋਣਾਂ ਵਿਚ ਵੀ ਇਸ ਵਾਰ ਐਲਾਨੇ ਹਲਕਿਆਂ ’ਚੋਂ ਚੋਣ ਲੜ ਚੁੱਕੇ ਹਨ। ਕੁੱਝ ਦਿਨ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਹਲਕਾ ਮੌੜ ਤੋਂ ਆਪਣੀ ਦਾਅਵੇਦਾਰੀ ਕੀਤੀ ਸੀ ਪਰ ਪਾਰਟੀ ਹਾਈਕਮਾਨ ਵੱਲੋਂ ਇਸ ਦਾਅਵੇਦਾਰੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *