Suraj Pe Mangal Bhari Trailer Out: ਦਿਲਜੀਤ ਦੋਸਾਂਝ ਦੀ ਕੁੰਡਲੀ ‘ਚ ‘ਸੂਰਜ ਪੇ ਮੰਗਲ ਭਾਰੀ’, ਵੇਖੋ ਵੀਡੀਓ

ਮੁੰਬਈ: ਮਨੋਜ ਬਾਜਪਾਈ, ਦਿਲਜੀਤ ਦੁਸਾਂਝ ਤੇ ਫਾਤਿਮਾ ਸਨਾ ਸ਼ੇਖ ਸਟਾਰਰ ਫਿਲਮ ਸੂਰਜ ਪੇ ਮੰਗਲ ਭਾਰੀਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਚ ਮਨੋਜ ਬਾਜਪਾਈ ਕਾਮੇਡੀ ਦਾ ਤੜਕਾ ਲਾਉਂਦੇ ਨਜ਼ਰ ਆ ਰਹੇ ਹਨ, ਜਦਕਿ ਦਿਲਜੀਤ ਦੁਸਾਂਝ ਨੇ ਆਪਣੇ ਫਨ ਭਰੇ ਅੰਦਾਜ਼ ਚ ਦਰਸ਼ਕਾਂ ਨੂੰ ਹਸਾਉਣਾ ਸ਼ੁਰੂ ਕੀਤਾ ਹੈ। ਫਾਤਿਮਾ ਸਨਾ ਸ਼ੇਖ ਵੀ ਟ੍ਰੇਲਰ ਚ ਜਚ ਰਹੀ ਹੈ।

ਦੱਸ ਦਈਏ ਕਿ ਸੂਰਜ ਸਿੰਘ ਢਿੱਲੋਂ ਦੇ ਰੋਲ ਵਿੱਚ ਦਿਲਜੀਤ ਦਿਖਾਈ ਦੇ ਰਹੇ ਹਨ। ਇਹ ਕਹਾਣੀ 1995 ਦੀ ਹੈ ਜਦੋਂ ਮੁੰਬਈ ਬੰਬੇ ਸੀ। ਸੂਰਜ ਇੱਕ ਅਜਿਹੀ ਕੁੜੀ ਦੀ ਭਾਲ ਕਰ ਰਿਹਾ ਹੈ ਜੋ ਆਦਰਸ਼ ਪਤਨੀ ਤੇ ਨੂੰਹ ਹੈ ਪਰ ਉਹ ਅਜਿਹੀ ਕੁੜੀ ਨਹੀਂ ਲੱਭ ਪਾਉਂਦਾ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਲੜਕੀ ਨੂੰ ਲੱਭਣ ਵਿੱਚ ਅਸਫਲ ਰਹਿੰਦਾ ਹੈ।

ਸੂਰਜ ਦੇ ਪਿਤਾ ਦੁੱਧ ਦਾ ਕਾਰੋਬਾਰਕਰਦੇ ਹਨ ਪਰ ਇਸ ਦੌਰਾਨ ਹੋ ਜਾਂਦਾ ਹੈ ਸਿਆਪਾ, ਸੂਰਜ ਦੀਆਂ ਕੁਝ ਤਸਵੀਰਾਂ ਲੜਕੀ ਵਾਲਿਆਂ ਦੇ ਹੱਥਾਂ ਲੱਗਦੀਆਂ ਹਨ ਜਿਸ ਵਿੱਚ ਉਹ ਸ਼ਰਾਬ ਪੀਂਦਾ ਨਜ਼ਰ ਆ ਰਿਹਾ ਹੈ। ਸੂਰਜ ਇਸ ਬਾਰੇ ਸੋਚਦੀ ਹੈ ਕਿ ਲੜਕੀ ਵਾਲਿਆਂ ਕੋਲ ਉਸ ਦੀਆਂ ਇਹ ਤਸਵੀਰਾਂ ਕਿਵੇਂ ਆਈਆਂ। ਫਿਰ ਸੂਰਜ ਦੀ ਜ਼ਿੰਦਗੀ ਚ ਐਂਟਰੀ ਹੁੰਦੀ ਹੈ ਵਿਲੇਨ ਦੀ ਤੇ ਇਹ ਵਿਲੇਨ ਕੋਈ ਹੋਰ ਨਹੀਂ ਸਗੋਂ ਮਨੋਜ ਵਾਜਪਾਈ ਹੈ।

ਮਧੂ ਮੰਗਲ ਰਾਣੇਦਾ ਕਿਰਦਾਰ ਪਲੇਅ ਕਰਨ ਵਾਲੇ ਮਨੋਜ ਦੀ ਐਂਟਰੀ ਕਾਫੀ ਧਮਾਕੇਦਾਰ ਹੈ। ਹੁਣ ਇਹ ਮੰਗਲ ਸੂਰਜ ਦੀ ਜ਼ਿੰਦਗੀ ਵਿੱਚ ਕਿਵੇਂ ਭਾਰੂ ਹੋਵੇਗਾ ਤੇ ਫਾਤਿਮਾ ਸਨਾ ਸ਼ੇਖ ਦੇ ਕਿਰਦਾਰ ਲਈ ਫਿਲਮ ਸੂਰਜ ਪੇ ਮੰਗਲ ਭਾਰੀਦਾ ਟ੍ਰੇਲਰ ਇੱਥੇ ਵੇਖੋ: –

Leave a Reply

Your email address will not be published. Required fields are marked *