ਕਿਊਬਿਕ ਵਿੱਚ 3 ਸਾਲਾ ਬੱਚੇ ਨੂੰ ਕੀਤਾ ਗਿਆ ਅਗਵਾ, ਐਂਬਰ ਐਲਰਟ ਜਾਰੀ

ਬੈਸ ਸੌਂ ਲਾਰੇਂ : ਕਿਊਬਿਕ ਦੇ ਬੈਸ ਸੌਂ ਲਾਰੇਂ ਇਲਾਕੇ ਵਿੱਚੋਂ ਇੱਕ 3 ਸਾਲਾ ਬੱਚੇ ਦੇ ਲਾਪਤਾ ਹੋਣ ਤੋਂ ਬਾਅਦ ਐਂਬਰ ਐਲਰਟ ਜਾਰੀ ਕੀਤਾ ਗਿਆ ਹੈ।
ਕਿਊਬਿਕ ਦੀ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਜੇਕ ਕੋਟ ਨੂੰ ਆਖਰੀ ਵਾਰੀ 31 ਅਗਸਤ ਨੂੰ ਦੁਪਹਿਰੇ 1:00 ਵਜੇ ਸੌਂ ਪਾਲ ਵਿੱਚ ਵੇਖਿਆ ਗਿਆ ਸੀ। ਇਹ ਮਿਊਂਸਪੈਲਿਟੀ ਰਿਮੋਸਕੀ ਤੋਂ ਪੂਰਬ ਵੱਲ ਇੱਕ ਘੰਟੇ ਦੀ ਦੂਰੀ ਉੱਤੇ ਸਥਿਤ ਹੈ। ਜੇਕ ਕੋਟ ਦੇ ਨਿੱਕੇ ਭੂਰੇ ਵਾਲ ਹਨ ਤੇ ਉਸ ਦਾ ਭਾਰ 14 ਕਿਲੋਗ੍ਰਾਮ ਹੈ। ਉਸ ਨੂੰ ਆਖਰੀ ਵਾਰੀ ਲਾਲ ਰੰਗ ਦੀ ਟੀ-ਸ਼ਰਟ ਤੇ ਕਾਲੇ ਰੰਗ ਦੇ ਲੰਮੀਆਂ ਬਾਹਾਂ ਵਾਲੇ ਸਵੈਟਰ, ਜੀਨਜ਼ ਤੇ ਬੇਜ ਬੂਟਾਂ ਵਿੱਚ ਵੇਖਿਆ ਗਿਆ ਸੀ।
ਉਸ ਨੂੰ ਡੇਵਿਡ ਕੋਟ ਵੱਲੋਂ ਅਗਵਾ ਕੀਤਾ ਗਿਆ ਹੈ। ਡੇਵਿਡ ਕੋਟ 36 ਸਾਲਾਂ ਦਾ 5 ਫੁੱਟ 7 ਇੰਚ ਲੰਮਾਂ ਵਿਅਕਤੀ ਹੈ, ਜਿਸ ਦੀਆਂ ਅੱਖਾਂ ਦਾ ਰੰਗ ਨੀਲਾ ਤੇ ਵਾਲ ਭੂਰੇ ਹਨ ਤੇ ਉਸ ਦਾ ਵਜ਼ਨ 82 ਕਿੱਲੋ ਹੈ। ਪੁਲਿਸ ਗ੍ਰੇਅ ਰੰਗ ਦੀ ਹੱਥ ਨਾਲ ਪੇਂਟ ਕੀਤੀ ਗਈ ਏਟੀਵੀ ਦੀ ਭਾਲ ਕਰ ਰਹੀ ਹੈ।

Leave a Reply

Your email address will not be published.