ਟਰੂਡੋ ਤੇ ਓਟੂਲ ਓਨਟਾਰੀਓ ਵਿੱਚ, ਜਗਮੀਤ ਸਿੰਘ ਕਿਊਬਿਕ ਵਿੱਚ ਕਰਨਗੇ ਚੋਣ ਪ੍ਰਚਾਰ

ਓਨਟਾਰੀਓ : ਫੈਡਰਲ ਚੋਣ ਕੈਂਪੇਨ ਦੇ 18ਵੇਂ ਦਿਨ ਤਿੰਨਾਂ ਪਾਰਟੀਆਂ ਦੇ ਆਗੂਆਂ ਨੇ ਓਨਟਾਰੀਓ ਤੇ ਕਿਊਬਿਕ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ ਹੈ।
ਲਿਬਰਲ ਆਗੂ ਜਸਟਿਨ ਟਰੂਡੋ ਆਪਣੇ ਦਿਨ ਦੀ ਸੁ਼ਰੂਆਤ ਟੋਰਾਂਟੋ ਵਿੱਚ ਐਲਾਨ ਨਾਲ ਕਰਨਗੇ। ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੀ ਓਨਟਾਰੀਓ ਵਿੱਚ ਹੀ ਚੋਣ ਪ੍ਰਚਾਰ ਕਰਨ ਉੱਤੇ ਧਿਆਨ ਕੇਂਦਰਿਤ ਕਰਨਗੇ। ਉਹ ਓਟਵਾ ਦੇ ਹੋਟਲ ਵਿੱਚ ਇੱਕ ਐਲਾਨ ਤੋਂ ਦਿਨ ਦੀ ਸ਼ੁਰੂਆਤ ਕਰਨਗੇ। ਇਸ ਹੋਟਲ ਨੂੰ ਉਹ ਆਪਣੀ ਕੈਂਪੇਨ ਲਈ ਮੁੱਖ ਬੇਸ ਵਜੋਂ ਵਰਤ ਰਹੇ ਹਨ। ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਹਾਊਸਿੰਗ ਸਬੰਧੀ ਐਲਾਨ ਲਈ ਕਿਊਬਿਕ ਦੇ ਮਾਂਟਰੀਅਲ ਵਿੱਚ ਹਨ। ਉਹ ਸ਼ਾਮ ਸਮੇਂ ਵਰਚੂਅਲ ਟਾਊਨ ਹਾਲ ਵੀ ਕਰਨਗੇ।
ਮੰਗਲਵਾਰ ਨੂੰ ਅਰਥਚਾਰੇ ਦੇ ਨਾਲ ਨਾਲ ਸਾਰੇ ਆਗੂਆਂ ਵੱਲੋਂ ਮੁੱਖ ਤੌਰ ਉੱਤੇ ਕਿਫਾਇਤ ਦਾ ਮੁੱਦਾ ਉਠਾਉਣ ਦੀ ਸੰਭਾਵਨਾ ਹੈ। ਸਟੈਟੇਸਟਿਕ ਕੈਨੇਡਾ ਦੀ ਰਿਪੋਰਟ ਅਨੁਸਾਰ ਅਪਰੈਲ ਤੇ ਜੂਨ ਦਰਮਿਆਨ ਅਰਥਚਾਰਾ 1·1 ਫੀ ਸਦੀ ਸਾਲਾਨਾ ਦਰ ਦੇ ਹਿਸਾਬ ਨਾਲ ਸੁੰਗੜਿਆ ਹੈ ਤੇ ਇਸ ਤੋਂ ਇਲਾਵਾ ਜੁਲਾਈ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

Leave a Reply

Your email address will not be published.