ਬਰਾਤ ’ਚ ਗੂੰਜੇ ਕਿਸਾਨ ਏਕਤਾ ਦੇ ਨਾਅਰੇ: ਕਿਸਾਨ ਯੂਨੀਅਨ ਦੇ ਝੰਡਿਆਂ ਨਾਲ ਲਾੜਾ ਘੋੜੀ ਚੜ੍ਹਿਆ

ਭਵਾਨੀਗੜ੍ਹ, 22 ਅਕਤੂਬਰ

ਇਥੋਂ ਨੇੜਲੇ ਪਿੰਡ ਘਰਾਂਚੋ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਦਾ ਚਚੇਰਾ ਭਰਾ ਯਾਦਵਿੰਦਰ ਸਿੰਘ ਨਵੀਂ ਪ੍ਰਿਤ ਪਾਉਂਦਿਆਂ ਆਪਣੀ ਬਰਾਤ ਕਿਸਾਨ ਯੂਨੀਅਨ ਦੇ ਝੰਡੇ ਲੇਕੇ ਰਵਾਨਾ ਹੋਇਆ। ਬਰਾਤ ਰਵਾਨਾ ਹੋਣ ਮੌਕੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ ਲੱਗੇ। ਇਸ ਮੌਕੇ ਨੌਜਵਾਨ ਯਾਦਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੀ ਖੁਸ਼ੀ ਦੇ ਪਲਾਂ ਮੌਕੇ ਵੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਨਾਲ ਇਕਮੁੱਠਤਾ ਜ਼ਾਹਰ ਕਰਨ ਲਈ ਕਿਸਾਨ ਯੂਨੀਅਨ ਦੇ ਝੰਡੇ ਲੈ ਕੇ ਬਰਾਤ ਚੜਿਆ ਹੈ। ਕਿਸਾਨ ਆਗੂ ਹਰਜਿੰਦਰ ਸਿੰਘ ਘਰਾਚੋਂ ਅਤੇ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਉਨ੍ਹਾਂ ਦੀਆਂ ਖੁਸ਼ੀਆਂ ਵੀ ਕਿਸਾਨ ਸੰਘਰਸ਼ ਨੂੰ ਸਮਰਪਿਤ ਹਨ। ਵਿਆਹ ਵਾਲੇ ਲੜਕੇ ਦੀ ਮਾਤਾ ਗੁਰਮੀਤ ਕੌਰ ਅਤੇ ਪਿਤਾ ਗੁਰਤੇਜ ਸਿੰਘ ਸਮੇਤ ਸਾਰੇ ਰਿਸ਼ਤੇਦਾਰਾਂ ਨੇ ਕਿਸਾਨਾਂ ਨਾਲ ਆਪਣੀ ਸਾਂਝ ਦਾ ਇਜ਼ਹਾਰ ਕੀਤਾ ।

Leave a Reply

Your email address will not be published. Required fields are marked *