ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ’ਤੇ ਫ਼ਰਜ਼ੀ ਤੇ ਫ਼ਿਰਕੂ ਰੰਗਤ ਵਾਲੀਆਂ ਖ਼ਬਰਾਂ ਉਪਰ ਚਿੰਤਾ ਪ੍ਰਗਟਾਈ

ਨਵੀਂ ਦਿੱਲੀ  ਸੁਪਰੀਮ ਕੋਰਟ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮਾਂ ਅਤੇ ਵੈੱਬ ਪੋਰਟਲ ’ਤੇ ਫ਼ਰਜ਼ੀ ਖਬਰਾਂ ’ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਮੀਡੀਆ ਦੇ ਇਕ ਵਰਗ ਵਿੱਚ ਪ੍ਰਸਾਰਤ ਕੀਤੀਆਂ ਜਾਣ ਵਾਲੀਆਂ ਖ਼ਬਰਾਂ ’ਚ ਫ਼ਿਰਕੂ ਰੰਗਤ ਹੋਣ ਕਾਰਨ ਦੇਸ਼ ਦੇ ਅਕਸ ਨੂੰ ਢਾਹ ਲੱਗ ਸਕਦੀ ਹੈ। ਚੀਫ਼ ਜਸਟਿਸ ਐੱਨਵੀ ਰਾਮੰਨਾ, ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਏਐੱਸ ਬੋਪੰਨਾ ਦਾ ਬੈਂਚ ਨੇ ਇਹ ਗੱਲ ਜਮੀਅਤ ਉਲੇਮਾ-ਏ-ਹਿੰਦ ਦੀ ਪਟੀਸ਼ਨ ਸਮੇਤ ਕਈ ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਕਹੀ। ਪਟੀਸ਼ਨਰਾਂ ਨੇ ਅਜਿਹੀਆਂ ਫ਼ਰਜ਼ੀ ਖ਼ਬਰਾਂ ਦੇ ਪ੍ਰਸਾਰਨ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਬੈਂਚ ਨੇ ਪੁੱਛਿਆ, ‘ਨਿੱਜੀ ਸਮਾਚਾਰ ਚੈਨਲਾਂ ਦੇ ਇੱਕ ਹਿੱਸੇ ਵਿੱਚ ਦਿਖਾਈ ਗਈ ਹਰ ਚੀਜ਼ ਵਿੱਚ ਫਿਰਕਾਪ੍ਰਸਤੀ ਦਾ ਰੰਗ ਹੁੰਦਾ ਹੈ। ਆਖ਼ਰਕਾਰ ਇਸ ਨਾਲ ਦੇਸ਼ ਦੇ ਅਕਸ ਨੂੰ ਢਾਹ ਲੱਗ ਰਹੀ ਹੈ। ਕੀ ਤੁਸੀਂ (ਕੇਂਦਰ) ਕਦੇ ਇਨ੍ਹਾਂ ਨਿੱਜੀ ਚੈਨਲਾਂ ’ਤੇ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਹੈ।’

 

Leave a Reply

Your email address will not be published.