ਆਰਐੱਸਐੱਸ ਨਾਲ ਸਬੰਧਤ ਭਾਰਤੀ ਕਿਸਾਨ ਸੰਘ 8 ਸਤੰਬਰ ਨੂੰ ਲਗਾਏਗਾ ਦੇਸ਼ਵਿਆਪੀ ਧਰਨੇ: ਕਿਸਾਨਾਂ ਨੂੰ ਫ਼ਸਲਾਂ ਦੇ ਢੁਕਵੇਂ ਮੁੱਲ ਦੇਣ ਦੀ ਮੰਗ

ਬਾਲੀਆ (ਉੱਤਰ ਪ੍ਰਦੇਸ਼)

ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਦੀ ਸਹਿਯੋਗੀ ਭਾਰਤੀ ਕਿਸਾਨ ਸੰਘ ਨੇ ਕਿਸਾਨਾਂ ਨੂੰ ਉਪਜ ਦਾ ਲਾਭਕਾਰੀ ਮੁੱਲ ਦੇਣ ਦੀ ਮੰਗ ਸਬੰਧੀ ਦਿੱਤੇ ਅਲਟੀਮੇਟਮ ਦੇ ਬਾਵਜੂਦ ਕੇਂਦਰ ਵਿੱਚ ਭਾਜਪਾ ਸਰਕਾਰ ਵੱਲੋਂ ਕਈ ਭਰੋਸਾ ਨਾ ਦੇੇਣ ਦੇ ਵਿਰੋਧ ਵਿੱਚ 8 ਸਤੰਬਰ ਨੂੰ ਦੇਸ਼ ਦੇ ਹਰ ਜ਼ਿਲ੍ਹਾ ਮੁੱਖ ਦਫਤਰ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਭਾਰਤੀ ਕਿਸਾਨ ਸੰਘ ਦੇ ਰਾਸ਼ਟਰੀ ਖਜ਼ਾਨਚੀ ਯੁਗਲ ਕਿਸ਼ੋਰ ਮਿਸ਼ਰਾ ਨੇ ਬਲੀਆ ਜ਼ਿਲ੍ਹੇ ਦੇ ਨਾਗਰਾ ਕਸਬੇ ਵਿੱਚ ਬੀਤੀ ਰਾਤ ਭਾਰਤੀ ਕਿਸਾਨ ਸੰਘ ਦੇ ਕੇਂਦਰੀ ਕਾਰਜਕਾਰਨੀ ਅਤੇ ਸੂਬਾਈ ਪ੍ਰਤੀਨਿਧਾਂ ਦੀ ਮਹੱਤਵਪੂਰਨ ਵਰਚੁਅਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਸੰਗਠਨ ਨੇ ਕਿਸਾਨਾਂ ਨੂੰ ਉਪਜ ਦਾ ਢੁਕਵਾਂ ਮੁੱਲ ਦੇਣ ਲਈ ਮੋਦੀ ਸਰਕਾਰ ਨੂੰ 31 ਅਗਸਤ ਤੱਕ ਫੈਸਲਾ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ ਪਰ ਸਰਕਾਰ ਨੇ ਕੋਈ ਸਕਾਰਾਤਮਕ ਸੰਕੇਤ ਨਹੀਂ ਦਿੱਤੇ। ਇਸ ਕਾਰਨ ਸੰਗਠਨ ਨੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ।

Leave a Reply

Your email address will not be published. Required fields are marked *