ਭਾਰਤੀ-ਅਮਰੀਕੀ ਭਾਈਵਾਲੀ ਵਧਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਨੇ ਸਟਾਰਟਅੱਪ: ਸੰਧੂ

ਵਾਸ਼ਿੰਗਟਨ

ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਵਿਚ ਇਕ ਵਿਲੱਖਣ ਸਟਾਰਟਅੱਪ ਪ੍ਰਣਾਲੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੇ ਸਟਾਰਟਅੱਪ ਇੰਡੀਆ ਤੇ ਡਿਜੀਟਲ ਇੰਡੀਆ ਵਰਗੀਆਂ ਪਹਿਲਾਂ ਰਾਹੀਂ ਉੱਦਮੀਆਂ ਨੂੰ ਖ਼ਾਸ ਤੌਰ ’ਤੇ ਉਤਸ਼ਾਹਿਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ-ਅਮਰੀਕੀ ਭਾਈਵਾਲੀ ਵਧਾਉਣ ਵਿਚ ਸਟਾਰਟਅੱਪ ਇਕ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸ੍ਰੀ ਸੰਧੂ ਨੇ ਕਿਹਾ ਕਿ ਭਾਰਤ ਹੁਣ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਸਟਾਰਟਅੱਪ ਪ੍ਰਣਾਲੀ ਹੈ ਅਤੇ ਕਰੀਬ 90 ਅਰਬ ਅਮਰੀਕੀ ਡਾਲਰ ਦੀ ਲਾਗਤ ਵਾਲੇ 100 ਯੂਨੀਕੌਰਨਜ਼ (ਇਕ ਅਰਬ ਡਾਲਰ ਦੀ ਪੂੰਜੀ ਤੱਕ ਪਹੁੰਚਣ ਵਾਲੇ ਸਟਾਰਟਅੱਪ) ਦਾ ਘਰ ਹੈ। ਉਹ ਭਾਰਤੀ ਸਟਾਰਟਅੱਪਸ ਵਾਤਾਵਰਨ ਪ੍ਰਣਾਲੀ ਵਿਚ ਮੌਕੇ ਅਤੇ ਡੂੰਘੀ ਹੁੰਦੀ ਭਾਰਤ-ਅਮਰੀਕੀ ਭਾਈਵਾਲੀ ਵਿਸ਼ੇ ’ਤੇ ਹੋਏ ਇਕ ਵੈਬਿਨਾਰ ਨੂੰ ਸੰਬੋਧਨ ਕਰ ਰਹੇ ਸਨ। ਵੈਬਿਨਾਰ ਤੋਂ ਬਾਅਦ ਸੰਧੂ ਨੇ ਟਵੀਟ ਕੀਤਾ, ‘‘ਇਹ ਇਕ ਅਰਬ ਤੋਂ ਵੱਧ ਲੋਕਾਂ ਦੀ ਸੋਚ ਦੀ ਤਾਕਤ ਹੈ।’’ ਇਸ ਵੈਬਿਨਾਰ ਵਿਚ ਦੋਹਾਂ ਦੇਸ਼ਾਂ ਦੇ ਦੂਤ ਨਿਵੇਸ਼ਕਾਂ ਤੇ ਉੱਦਮ ਸਰਮਾਏਦਾਰਾਂ ਸਣੇ 3000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

Leave a Reply

Your email address will not be published.