ਮੋਗਾ ਦੇ ਵਿਧਾਇਕ ਤੇ ਨਗਰ ਸੁਧਾਰ ਟਰਸਟ ਚੇਅਰਮੈਨ ਸੜਕ ਹਾਦਸੇ ’ਚ ਜ਼ਖ਼ਮੀ

ਮੋਗਾ, 22 ਅਕਤੂਬਰ

ਇਥੇ ਕਾਂਗਰਸ ਦੇ ਵਿਧਾਇਕ ਡਾ. ਹਰਜੋਤ ਕਮਲ ਸਿੰਘ ਅਤੇ ਮੋਗਾ ਨਗਰ ਸੁਧਾਰ ਟਰੱਸਟ ਚੇਅਰਮੈਨ ਵਿਨੋਦ ਬਾਂਸਲ ਲੰਘੀ ਰਾਤ ਲੁਧਿਆਣਾ ਨੇੜਲੇ ਕਸਬਾ ਦੋਰਾਹਾ ਵਿਖੇ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ ਹੋ ਗਏ। ਵਿਧਾਇਕ ਤੇ ਚੇਅਰਮੈਨ ਚੰਡੀਗੜ੍ਹ ਤੋਂ ਮੋਗਾ ਪਰਤ ਰਹੇ ਸਨ ਕਿ ਦੋਰਾਹਾ ਕੋਲ ਸਾਹਮਣੇ ਤੋ ਗਲਤ ਆ ਰਹੀ ਸਕਾਰਪੀਓ ਨਾਲ ਉਨ੍ਹਾਂ ਦੀ ਗੱਡੀ ਟਕਰਾ ਗਈ। ਦੋਵਾਂਂ ਨੂੰ ਗੰਭੀਰ ਹਾਲਤ ਵਿਚ ਮੋਗਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਟੱਕਰ ਇਨੀਂ ਭਿਆਨਕ ਸੀ ਕਿ ਵਿਧਾਇਕ ਦੀ ਗੱਡੀ ਦਾ ਅਗਲਾ ਹਿੱਸਾ ਬੁਰੀ ਤਰਾਂ ਨੁਕਸਾਨਿਆ ਗਿਆ। ਵਿਧਾਇਕ ਤੇ ਚੇਅਰਮੈਨ ਅਤੇ ਡਰਾਈਵਰ ਨੂੰ ਬਾਰੀ ਤੋੜ ਕੇ ਬਾਹਰ ਕੱਢਿਆ ਗਿਆ ਅਤੇ ਇਕ ਹੋਰ ਗੱਡੀ ਰਾਹੀਂ ਮੋਗਾ ਲਿਆਦਾਂ ਗਿਆ। ਵਿਧਾਇਕ ਦੇ ਚੂਲੇ ’ਤੇ ਗੰਭੀਰ ਸੱਟ ਹੈ ਅਤੇ ਚੇਅਰਮੈਨ ਬਾਂਹ ਅਤੇ ਲੱਤ ’ਤੇ ਟੁੱਟ ਗਏ ਹਨ। ਡਾਕਟਰਾਂ ਮੁਤਾਬਕ ਦੋਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਡਰਾਈਵਰ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਫੋਰਟਿਸ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Leave a Reply

Your email address will not be published. Required fields are marked *