ਨਿਊਜ਼ੀਲੈਂਡ ’ਚ ਹੋਇਆ ਅੱਤਵਾਦੀ ਹਮਲਾ, ਸੁਪਰ ਮਾਰਕੀਟ ’ਚ ਲੋਕਾਂ ਨੂੰ ਚਾਕੂ ਮਾਰਨ ਵਾਲੇ ਨੂੰ ਪੁਲਿਸ ਨੇ ਕੀਤਾ ਢੇਰ

ਵੇਲਿੰਗਟਨ : ਨਿਊਜ਼ੀਲੈਂਡ ਦੀ ਸੁਪਰ ਮਾਰਕੀਟ ਤੋਂ ਚਾਕੂਬਾਜ਼ੀ ਦੀ ਘਟਨਾ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ Jacinda Ardern ਨੇ ਇਸਦੀ ਜਾਣਕਾਰੀ ਦਿੰਦਿਆਂ ਹਮਲੇ ਨੂੰ ਅੱਤਵਾਦੀ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਐੱਸਆਈਐੱਸ ਤੋਂ ਪ੍ਰੇਰਿਤ ਇਕ ਅੱਤਵਾਦੀ ਨੇ ਸ਼ੁੱਕਰਵਾਰ ਨੂੰ ਆਕਲੈਂਡ ’ਚ ਸਥਿਤ ਇਕ ਸੁਪਰ ਮਾਰਕੀਟ ’ਚ 6 ਲੋਕਾਂ ਨੂੰ ਚਾਕੂ ਮਾਰ ਦਿੱਤਾ। ਹਾਲਾਂਕਿ, ਹਮਲਾਵਰ ਨੂੰ ਪੁਲਿਸ ਨੇ ਗੋਲੀ ਮਾਰ ਕੇ ਢੇਰ ਕਰ ਦਿੱਤਾ। ਪੀਐੱਮ ਨੇ ਕਿਹਾ ਕਿ ਅੱਜ ਜੋ ਹੋਇਆ ਉਹ ਨਿੰਦਣਯੋਗ ਸੀ ਅਤੇ ਨਫ਼ਰਤ ਨਾਲ ਭਰਿਆ ਹੋਇਆ ਸੀ, ਜੋ ਬਿਲਕੁੱਲ ਗਲ਼ਤ ਸੀ। ਮੀਡੀਆ ਰਿਪੋਰਟ ਦੀ ਮੰਨੀਏ ਤਾਂ ਹਮਲਾਵਰ ਸ਼੍ਰੀਲੰਕਾ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ, ਜੋ ਸਾਲ 2011 ’ਚ ਨਿਊਜ਼ੀਲੈਂਡ ਆਇਆ ਸੀ।

Leave a Reply

Your email address will not be published.