ਮੰਗਲ ਮਿਸ਼ਨ ਲਈ ਚੀਨ ਨੇ ਬਣਾਇਆ ਸੂਖਮ ਨਿਗਰਾਨੀ ਹੈਲੀਕਾਪਟਰ

ਬੀਜਿੰਗ  : ਚੀਨ ਨੇ ਭਵਿੱਖ ਦੇ ਮੰਗਲ ਮਿਸ਼ਨ ਲਈ ਇਕ ਸੂਖਮ ਨਿਗਰਾਨੀ ਹੈਲੀਕਾਪਟਰ ਦਾ ਪ੍ਰੋਟੋਟਾਈਪ ਤਿਆਰ ਕੀਤਾ ਹੈ। ਚੀਨ ਸਾਲ 2003 ‘ਚ ਮੰਗਲ ਗ੍ਰਹਿ ‘ਤੇ ਆਪਣਾ ਪਹਿਲਾ ਮਿਸ਼ਨ ਭੇਜਣ ਦੀ ਤਿਆਰੀ ‘ਚ ਹੈ।

 

ਚੀਨ ਦੇ ਨੈਸ਼ਨਲ ਸਪੇਸ ਸਾਇੰਸ ਸੈਂਟਰ ‘ਚ ਨਾਸਾ ਦੇ ਵਿਕਸਤ ਕੀਤੇ ਗਏ ਰੋਬੋਟਿਕ ਹੈਲੀਕਾਪਟਰ ਇਨਜੇਨਿਊਟੀ ਜਿਹੇ ਦਿਸਦੇ ਹਨ। ਸਪੇਸ ਏਜੰਸੀ ਦਾ ਕਹਿਣਾ ਹੈ ਕਿ ਇਹ ਹੈਲੀਕਾਪਟਰ ਮਾਰਸ ਮਿਸ਼ਨ ਦਾ ਉਪਕਰਨ ਹੋ ਸਕਦਾ ਹੈ।

 

ਨਾਸਾ ਦੇ ਰੋਵਰ ਤੋਂ ਇਨਸੇਨਿਊਟੀ ਦੀ ਪਹਿਲੀ ਉਡਾਣ ਅਪ੍ਰਰੈਲ ‘ਚ ਸੀ। ਇਹ ਰੋਵਰ ਸਤਿਹ ਤੋਂ ਤਿੰਨ ਮੀਟਰ (10 ਫੁੱਟ) ਉੱਡਿਆ ਸੀ। ਇਹ ਪਹਿਲੀ ਵਾਰ ਹੋਵੇਗਾ ਕਿ ਧਰਤੀ ਤੋਂ ਇਲਾਵਾ ਵੀ ਕਿਤੇ ਮਨੁੱਖੀ ਪਰਿਚਾਲਨ ਲਈ ਕੋਈ ਵਾਹਨ ਲਾਂਚ ਕੀਤਾ ਜਾਵੇਗਾ। ਇਨਜੇਨਿਊਟੀ ਨੂੰ ਮਾਰਸ ਦੇ ਵਿਰਲ ਵਾਤਾਵਰਨ ‘ਚ ਵਿਚਰਨਾ ਹੈ ਤੇ ਜੋ ਧਰਤੀ ਵਾਂਗ ਇਕ ਫ਼ੀਸਦੀ ਹੀ ਵਿਰਲ ਹੈ। ਇਸ ‘ਚ ਚੁਣੌਤੀ ਇਹ ਹੈ ਕਿ ਇਨਜੇਨਿਊਟੀ ਦਾ ਵਜ਼ਨ ਸਿਰਫ਼ 1.8 ਕਿਲੋ ਹੈ। ਨਾਸਾ ਦੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਏਅਰੋਡਾਇਨੈਮਿਕ ਲਿਫਟ ਦੀ ਕਮੀ ਦੀ ਭਰਪਾਈ ਲਈ ਇਨਜੇਨਿਊਟੀ ‘ਚ ਲੱਗੇ ਰੋਟਰ ਬਲੇਡਾਂ ਦੀ ਸਾਜ ਚਾਰ ਫੁੱਟ ਰੱਖੀ ਗਈ ਹੈ।

Leave a Reply

Your email address will not be published. Required fields are marked *