ਦੇਸ਼ ’ਚ ਨਵੀਂ ਸਰਕਾਰ ਦੇ ਗਠਨ ਦਾ ਅੱਜ ਐਲਾਨ ਕਰੇਗਾ ਤਾਲਿਬਾਨ, ਈਰਾਨ ਵਾਂਗ ਹੋਵੇਗੀ ਵਿਵਸਥਾ, ਜਾਣੋ ਸਰਕਾਰ ਦੇ ਅਹੁਦਿਆਂ ਬਾਰੇ ਪੂਰੀ ਡਿਟੇਲ
ਕਾਬੁਲ, : ਅਫ਼ਗਾਨਿਸਤਾਨ ’ਚ ਨਵੀਂ ਸਰਕਾਰ ਨੂੰ ਲੈ ਕੇ ਤਸਵੀਰ ਹੁਣ ਸਾਫ਼ ਹੋਣ ਲੱਗੀ ਹੈ। ਅਫ਼ਗਾਨਿਸਤਾਨ ’ਚ ਬਣਨ ਵਾਲੀ ਨਵੀਂ ਸਰਕਾਰ ਦੇ ਮੁਖੀ ਤਾਲਿਬਾਨ ਦੇ ਸਰਬਉੱਚ ਆਗੂ ਮੁੱਲਾ ਹਿਬਾਤੁੱਲ੍ਹਾ ਅਖੁੰਦਜ਼ਾਦਾ ਹੋਣਗੇ। ਨਵੀਂ ਸਰਕਾਰ ’ਚ ਇਕ ਪ੍ਰਧਾਨ ਮੰਤਰੀ ਵੀ ਹੋਵੇਗਾ। ਟੋਲੋ ਨਿਊਜ਼ ਮੁਤਾਬਕ ਤਾਲਿਬਾਨ ਦੇ ਸੱਭਿਆਚਾਰਕ ਕਮਿਸ਼ਨ ਦੇ ਮੈਂਬਰ ਅਨਾਮੁੱਲਾ ਸਮਾਂਗਾਨੀ ਨੇ ਦੱਸਿਆ ਕਿ ਤਾਲਿਬਾਨ ਆਗੂ ਮੁੱਲਾ ਹਿਬਾਤੁਲ੍ਹਾ ਅਖੁੰਦਜ਼ਾਦਾ ਹੀ ਨਵੀਂ ਸਰਕਾਰ ਦੇ ਮੁਖੀ ਹੋਣਗੇ। ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਅਸੀਂ ਜਿਸ ਨਵੀਂ ਇਸਲਾਮਿਕ ਸਰਕਾਰ ਦਾ ਐਲਾਨ ਕਰਾਂਗੇ ਉਹ ਲੋਕਾਂ ਲਈ ਆਦਰਸ਼ ਹੋਵੇਗੀ।
ਖ਼ਬਰ ਏਜੰਸੀ ਸਪੁਤਨਿਕ ਦੀ ਰਿਪੋਰਟ ਮੁਤਾਬਕ ਤਾਲਿਬਾਨ ਤਿੰਨ ਸਤੰਬਰ ਯਾਨੀ ਸ਼ੁੱਕਰਵਾਰ ਨੂੰ ਨਵੀਂ ਸਰਕਾਰ ਦੇ ਐਲਾਨ ਦਾ ਗਠਨ ਕਰੇਗਾ। ਤਾਲਿਬਾਨ ਨੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਵਿਚਾਰ-ਚਰਚਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਹਾਲਾਂਕਿ ਅਜੇ ਰਾਸ਼ਟਰੀ ਝੰਡੇ ਤੇ ਰਾਸ਼ਟਰ ਗਾਣ ਬਾਰੇ ਕੋਈ ਚਰਚਾ ਨਹੀਂ ਹੋਈ।