ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ 3 ਹਲਕਿਆਂ ’ਤੇ ਜ਼ਿਮਨੀ ਚੋਣਾਂ ਕਰਵਾਉਣ ਐਲਾਨ ਕੀਤਾ, ਮਮਤਾ ਬੈਨਰਜੀ ਲਈ ਚੋਣ ਜਿੱਤਣਾ ਲਾਜ਼ਮੀ

ਨਵੀਂ ਦਿੱਲੀ,

ਚੋਣ ਕਮਿਸ਼ਨ ਨੇ 30 ਸਤੰਬਰ ਨੂੰ ਉੜੀਸਾ ਦੇ ਇੱਕ ਅਤੇ ਪੱਛਮੀ ਬੰਗਾਲ ਦੇ ਤਿੰਨ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਹੈ। ਇਸ ਵਿੱਚ ਭਵਾਨੀਪੁਰ ਦੀ ਸੀਟ ਵੀ ਸ਼ਾਮਲ ਹੈ, ਜਿਥੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਵੀ ਚੋਣ ਲੜ ਸਕਦੀ ਹੈ। ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ। ਬੈਨਰਜੀ ਇਸ ਸਾਲ ਦੇ ਸ਼ੁਰੂ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਨੰਦੀਗ੍ਰਾਮ ਤੋਂ ਚੋਣ ਲੜਨ ਲਈ ਆਪਣੀ ਰਵਾਇਤੀ ਭਵਾਨੀਪੁਰ ਸੀਟ ਤੋਂ ਛੱਡੀ ਸੀ ਪਰ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਵਾਲੇ ਆਪਣੇ ਸਾਬਕਾ ਕਰੀਬੀ ਸਹਿਯੋਗੀ ਸੁਵੇਂਧੂ ਅਧਿਕਾਰੀ ਤੋਂ ਹਾਰ ਗਈ ਸੀ। ਅਧਿਕਾਰੀ ਹੁਣ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ। ਚੋਣ ਕਮਿਸ਼ਨ ਨੇ ਬਿਆਨ ਵਿੱਚ ਕਿਹਾ ਕਿ ਉਸ ਨੇ ਪੱਛਮੀ ਬੰਗਾਲ ਦੇ ਭਬਾਨੀਪੁਰ ਵਿਧਾਨ ਸਭਾ ਹਲਕੇ ਵਿੱਚ ਉਪ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। 30 ਸਤੰਬਰ ਨੂੰ ਪੱਛਮੀ ਬੰਗਾਲ ਦੇ ਸਮਸੇਰਗੰਜ ਅਤੇ ਜੰਗੀਰਪੁਰ ਅਤੇ ਉੜੀਸਾ ਦੇ ਪਿਪਲੀ ਵਿੱਚ ਵੀ ਉਪ ਚੋਣਾਂ ਹੋਣਗੀਆਂ।

Leave a Reply

Your email address will not be published. Required fields are marked *