ਦੇਸ਼ ਵਿੱਚ ਕਰੋਨਾ ਦੇ 55839 ਨਵੇਂ ਕੇਸ: ਲਗਾਤਾਰ ਚੌਥੇ ਦਿਨ ਨਵੇਂ ਮਰੀਜ਼ 60 ਹਜ਼ਾਰ ਤੋਂ ਘੱਟ
ਨਵੀਂ ਦਿੱਲੀ, 22 ਅਕਤੂਬਰ
ਭਾਰਤ ਵਿਚ ਕੋਵਿਡ-19 ਦੇ ਰੋਜ਼ ਨਵੇਂ ਕੇਸਾਂ ਦੀ ਗਿਣਤੀ ਲਗਾਤਾਰ ਚੌਥੇ ਦਿਨ 60000 ਤੋਂ ਹੇਠਾਂ ਰਹੀ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ 8 ਵਜੇ ਅੱਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 55839 ਨਵੇਂ ਕੇਸ ਸਾਹਮਣੇ ਆਏ ਤੇ ਇਸ ਤਰ੍ਹਾਂ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 77,06,946 ਤੱਕ ਪਹੁੰਚ ਗਈ, ਜਦਕਿ 702 ਹੋਰ ਮੌਤਾਂ ਕਾਰਨ ਦੇਸ਼ ਵਿੱਚ ਮੌਤਾਂ ਦੀ ਗਿਣਤੀ 1,16,616 ਹੋ ਗਈ।