ਭਾਰਤ ਦੇ ਗਲਤ ਨਕਸ਼ੇ ਬਾਰੇ ਸਰਕਾਰ ਨੇ ਟਵਿੱਟਰ ਨੂੰ ਚਿਤਾਵਨੀ ਦਿੱਤੀ

ਨਵੀਂ ਦਿੱਲੀ, 22 ਅਕਤੂਬਰ

ਭਾਰਤ ਸਰਕਾਰ ਨੇ ਟਵਿੱਟਰ ਨੂੰ ਦੇਸ਼ ਦਾ ਗਲਤ ਨਕਸ਼ਾ ਦਿਖਾਉਣ ’ਤੇ ਸਖ਼ਤ ਚਿਤਾਵਨੀ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਟਵਿੱਟਰ ਦੁਆਰਾ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਨਜ਼ਰਅੰਦਾਜ਼ ਕਰਨ ਦੀ ਹਰ ਕੋਸ਼ਿਸ਼ ਅਸਵੀਕਾਰਨਯੋਗ ਹੈ। ਸੂਚਨਾ ਤਕਨਾਲੋਜੀ (ਆਈਟੀ) ਮੰਤਰਾਲੇ ਦੇ ਸਕੱਤਰ ਅਜੈ ਸਾਹਨੀ ਨੇ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਜੈਕ ਡੋਰਸੀ ਨੂੰ ਇਸ ਬਾਰੇ ਸਖਤ ਪੱਤਰ ਲਿਖਿਆ ਹੈ।ਟਵਿੱਟਰ ਨੇ ਲੇਹ ਦੀ ਭੂਗੋਲਿਕ ਸਥਿਤੀ ਦੱਸਿਆਂ ਉਸ ਨੂੰ ਚੀਨ ਦੇ ਜੰਮੂ-ਕਸ਼ਮੀਰ ਦਾ ਹਿੱਸਾ ਕਰਾਰ ਦੇ ਦਿੱਤਾ ਸੀ।

Leave a Reply

Your email address will not be published.