ਕਾਰੋਬਾਰਾਂ ਤੇ ਵਰਕਰਜ਼ ਲਈ ਪ੍ਰੋਗਰਾਮਾਂ ਦਾ ਪਸਾਰ ਕਰਾਂਗੇ : ਟਰੂਡੋ

ਵੈਲੈਂਡ, ਓਨਟਾਰੀਓ,: ਆਪਣੇ ਸਟਾਂਫ ਤੇ ਕਸਟਮਰਜ਼ ਨੂੰ ਕੋਵਿਡ-19 ਵੈਕਸੀਨੇਸ਼ਨ ਦਾ ਸਬੂਤ ਵਿਖਾਉਣ ਲਈ ਆਖਣ ਵਾਲੇ ਕਾਰੋਬਾਰਾਂ ਨੂੰ ਕਾਨੂੰਨੀ ਮਦਦ ਮੁਹੱਈਆ ਕਰਵਾਉਣ ਦਾ ਫੈਡਰਲ ਲਿਬਰਲਾਂ ਨੇ ਵਾਅਦਾ ਕੀਤਾ।
ਲਿਬਰਲ ਆਗੂ ਜਸਟਿਨ ਟਰੂਡੋ ਨੇ ਵੈਲੈਂਡ, ਓਨਟਾਰੀਓ ਵਿੱਚ ਲੇਬਰ ਡੇਅ ਕੈਂਪੇਨ ਦੌਰਾਨ ਪੜਾਅ ਮੌਕੇ ਆਪਣੇ ਪਲੇਟਫਾਰਮ ਵਿੱਚ ਕੀਤੇ ਵਾਅਦਿਆਂ ਤੇ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਲੇਬਰ ਡੇਅ ਮੌਕੇ ਕਾਰੋਬਾਰਾਂ ਤੇ ਵਰਕਰਜ਼ ਦੀ ਮਦਦ ਦਾ ਵੀ ਵਾਅਦਾ ਕੀਤਾ। ਉਨ੍ਹਾਂ ਆਖਿਆ ਕਿ ਜੇ ਉਹ ਮੁੜ ਚੁਣੇ ਗਏ ਤਾਂ ਉਹ ਇਹ ਯਕੀਨੀ ਬਣਾਉਣਗੇ ਕਿ ਆਰਗੇਨਾਈਜ਼ੇਸ਼ਨਜ਼ ਬਿਨਾਂ ਕਾਨੂੰਨੀ ਚੁਣੌਤੀਆਂ ਦੇ ਇਮਿਊਨਾਈਜ਼ੇਸ਼ਨ ਦੀ ਮੰਗ ਕਰ ਸਕਦੀਆਂ ਹਨ।
ਟਰੂਡੋ ਨੇ ਇਹ ਵੀ ਆਖਿਆ ਕਿ ਮਹਾਂਮਾਰੀ ਦੌਰਾਨ ਉਨ੍ਹਾਂ ਦੀ ਪਾਰਟੀ ਵੱਲੋਂ ਵਰਕਰਜ਼ ਦੇ ਸਮਰਥਨ ਲਈ ਜਿਹੜਾ ਪ੍ਰੋਗਰਾਮ ਲਿਆਂਦਾ ਗਿਆ ਸੀ ਉਸ ਦਾ ਤੇ ਨਵੇਂ ਵਰਕਰ ਹਾਇਅਰ ਕਰਨ ਦੇ ਪ੍ਰੋਗਰਾਮ ਦਾ ਪਸਾਰ ਕਰਨਗੇ।ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਲਾਕਡਾਊਨਜ਼ ਨਾ ਲਾਉਣ ਦਾ ਟੀਚਾ ਰੱਖਦੀ ਹੈ ਤੇ ਲੋਕਾਂ ਨੂੰ ਕੰਮ ਉੱਤੇ ਮੁੜ ਪਰਤਣ ਤੇ ਕਾਰੋਬਾਰਾਂ ਨੂੰ ਖੁੱਲ੍ਹਾ ਰੱਖਣ ਦੀ ਇਜਾਜ਼ਤ ਦੇਵੇਗੀ।

Leave a Reply

Your email address will not be published.