ਪੰਜਾਬ ‘ਚ ਦੂਜੇ ਸੂਬਿਆਂ ਚੋਂ ਝੋਨੇ ਦੇ ਟਰੱਕਾਂ ਦੀ ਲਗਾਤਾਰ ਹੋ ਰਹੀ ਐਂਟਰੀ, ਪੁਲਿਸ ਕਰ ਰਹੀ ਹੈ ਕਾਰਵਾਈ

ਸਮਰਾਲਾ: ਇਨ੍ਹਾਂ ਦਿਨੀਂ ਸੂਬੇ ਚ ਲਗਾਤਾਰ ਬਿਹਾਰ, ਰਾਜਸਥਾਨ ਅਤੇ ਯੂਪੀ ਚੋਂ ਝੋਨੇ ਦੇ ਟਰੱਕਾਂ ਦਾ ਆਉਣਾ ਜਾਰੀ ਹੈ। ਜਿਨ੍ਹਾਂ ਨੂੰ ਲਗਾਤਾਰ ਧਰਨੇ ਤੇ ਬੈਠੇ ਕਿਸਾਨਾਂ ਵਲੋਂ ਕਾਬੂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸੇ ਕੜੀ ਚ ਹੁਣ ਸਮਰਾਲਾ ਚ ਟੋਲ ਟੈਕਸ ਤੇ ਬੈਠੇ ਕਿਸਾਨਾਂ ਨੇ ਝੋਨੇ ਦੇ ਪੰਜ ਵੱਡੇ ਟਰਾਲਿਆਂ ਨੂੰ ਟੋਲ ਟੈਕਸ ਤੋਂ ਸ਼ਹਿਰ ਚ ਦਾਖਲ ਹੁੰਦੇ ਸਮੇਂ ਰੋਕਿਆ। ਇਸ ਤੋਂ ਕਿਸਾਨਾਂ ਵੱਲੋਂ ਪੁਲਿਸ ਮਾਰਕੀਟ ਕਮੇਟੀ ਸਮਰਾਲਾ ਦੇ ਹਵਾਲੇ ਕਰ ਦਿੱਤਾ ਗਿਆ।

ਉਧਰ ਮੌਕੇ ਤੇ ਪੁੱਜੇ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਝੋਨੇ ਦੇ ਟਰਾਲੇ ਕਿੱਥੋਂ ਆਏ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਏਗੀ।

ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਟੋਲ ਟੈਕਸ ਸਮਰਾਲਾ ਚ ਧਰਨਾ ਦਿੱਤਾ ਹੋਇਆ ਹੈ ਤੇ ਸਾਨੂੰ ਕੁਛ ਕਿਸਾਨ ਆਗੂਆਂ ਨੇ ਦੱਸਿਆ ਸੀ ਕਿ ਇਸ ਟੋਲ ਪਲਜ਼ਾ ਚੋਂ ਹੋ ਕੇ ਜੋ ਝੋਨੇ ਦੇ ਭਰੇ ਟਰੱਕ ਨਿਕਲਦੇ ਹਨ ਉਨ੍ਹਾਂ ਤੇ ਨਿਗਰਾਨੀ ਰੱਖੀ। ਇਸ ਤਹਿਤ ਹੀ ਕਿਸਾਨਾਂ ਨੇ ਪੰਡ ਝੋਨੇ ਦੇ ਭਰੇ ਟਰਾਲਿਆਂ ਨੂੰ ਰੋਕਿਆਂ। ਜਿਸ ਤੋਂ ਬਾਅਦ ਟੱਰਕਾਂ ਦੇ ਡਰਾਈਵਰ ਸਪੱਸਟ ਨਹੀ ਕਰ ਰਹੇ ਕਿ ਉਹ ਇਹ ਝੋਨਾ ਕਿੱਥੋਂ ਲੈ ਕੇ ਆਏ।

ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨ ਹੋਰ ਵੀ ਵੱਡੇ ਸੰਕਟ ਵਿੱਚ ਘਿਰ ਸਕਦੇ ਹਨ ਕਿਉਂਕਿ ਕਿ ਇਹ ਝੋਨਾ ਆਉਣ ਨਾਲ ਪੰਜਾਬ ਦੇ ਸ਼ੈਲਰਾਂ ਤੇ ਖਰੀਦ ਏਜੰਸੀਆਂ ਦਾ ਕੋਟਾ ਸਮੇਂ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾਦੋਂ ਕਿ ਪੰਜਾਬ ਦੇ ਕਿਸਾਨ ਦਾ 50ਫੀਸਦ ਤੋਂ ਜ਼ਿਆਦਾ ਝੋਨਾ ਅਜੇ ਵੀ ਖੇਤਾਂ ਵਿੱਚ ਕਟਾਈ ਹੋਣ ਤੋਂ ਰਹਿੰਦਾ ਹੈ

Leave a Reply

Your email address will not be published.