ਟੋਰਾਂਟੋ/ਜੀਟੀਏ ਦੋ ਦਿਨਾਂ ਵਿੱਚ ਓਨਟਾਰੀਓ ਵਿੱਚ ਸਾਹਮਣੇ ਆਏ ਕੋਵਿਡ-19 ਦੇ 1200 ਨਵੇਂ ਮਾਮਲੇ

ਟੋਰਾਂਟੋ, : ਪਿਛਲੇ 48 ਘੰਟਿਆਂ ਵਿੱਚ ਓਨਟਾਰੀਓ ਵਿੱਚ ਕੋਵਿਡ-19 ਦੇ 1200 ਨਵੇਂ ਮਾਮਲੇ ਸਾਹਮਣੇ ਆਏ।
ਮੰਗਲਵਾਰ ਨੂੰ ਦਰਜ ਕੀਤੇ ਗਏ ਕੁੱਲ 1145 ਮਾਮਲਿਆਂ ਵਿੱਚੋਂ 581 ਸੋਮਵਾਰ ਨੂੰ ਤੇ 564 ਮੰਗਲਵਾਰ ਨੂੰ ਰਿਕਾਰਡ ਕੀਤੇ ਗਏ। ਸੋਮਵਾਰ ਨੂੰ ਲੇਬਰ ਡੇਅ ਕਾਰਨ ਛੁੱਟੀ ਹੋਣ ਕਰਕੇ ਪ੍ਰੋਵਿੰਸ ਵੱਲੋਂ ਕੋਵਿਡ-19 ਦੇ ਮਾਮਲੇ ਰਿਪੋਰਟ ਨਹੀਂ ਸਨ ਕੀਤੇ ਗਏ। ਮੰਗਲਵਾਰ ਦੀ ਰਿਪੋਰਟ ਤੋਂ ਪਹਿਲਾਂ ਪ੍ਰੋਵਿੰਸ ਵਿੱਚ ਐਤਵਾਰ ਨੂੰ ਕੋਵਿਡ-19 ਦੇ 811 ਤੇ ਸ਼ਨਿੱਚਰਵਾਰ ਨੂੰ 944 ਮਾਮਲੇ ਜਦਕਿ ਸ਼ੁੱਕਰਵਾਰ ਨੂੰ 807 ਮਾਮਲੇ ਦਰਜ ਕੀਤੇ ਗਏ ਸਨ।
ਓਨਟਾਰੀਓ ਵਿੱਚ ਸੱਤ ਦਿਨਾਂ ਦਾ ਔਸਤ ਅੰਕੜਾ 746 ਬਣਦਾ ਹੈ ਜਦਕਿ ਪਿਛਲੇ ਹਫਤੇ ਇਸੇ ਦਿਨ ਇਹ ਅੰਕੜਾ 701 ਰਿਕਾਰਡ ਕੀਤਾ ਗਿਆ ਸੀ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਅਨੁਸਾਰ ਮੰਗਲਵਾਰ ਨੂੰ ਰਿਪੋਰਟ ਕੀਤੇ ਗਏ 434 ਮਾਮਲਿਆਂ ਵਿੱਚੋਂ ਬਹੁਤੇ ਉਨ੍ਹਾਂ ਦੇ ਹਨ ਜਿਨ੍ਹਾਂ ਨੇ ਅਜੇ ਤੱਕ ਪੂਰੀ ਵੈਕਸੀਨੇਸ਼ਨ ਨਹੀਂ ਕਰਵਾਈ ਜਾਂ ਜਿਨ੍ਹਾਂ ਦੇ ਵੈਕਸੀਨੇਸ਼ਨ ਸਟੇਟਸ ਦਾ ਹੀ ਨਹੀਂ ਪਤਾ, ਬਾਕੀ 130 ਮਾਮਲੇ ਪੂਰੀ ਤਰ੍ਹਾਂ ਵੈਕਸੀਨੇਟਿਡ ਵਿਅਕਤੀਆਂ ਦੇ ਹਨ।
ਇਸੇ ਤਰ੍ਹਾਂ ਸੋਮਵਾਰ ਨੂੰ ਲਾਗ ਕੀਤੇ ਗਏ 457 ਮਾਮਲਿਆਂ ਵਿੱਚੋਂ ਸਿਰਫ 124 ਪੂਰੀ ਤਰ੍ਹਾਂ ਵੈਕਸੀਨੇਟਿਡ ਲੋਕਾਂ ਨਾਲ ਜੁੜੇ ਹੋਏ ਸਨ ਤੇ ਬਾਕੀਆਂ ਵਿੱਚੋਂ ਕੁੱਝ ਪੂਰੀ ਤਰ੍ਹਾਂ ਵੈਕਸੀਨੇਟਿਡ ਨਹੀਂ ਸਨ ਤੇ ਜਾਂ ਫਿਰ ਕਈਆਂ ਦੇ ਵੈਕਸੀਨੇਸ਼ਨ ਸਟੇਟਸ ਦਾ ਕੋਈ ਪਤਾ ਨਹੀਂ ਸੀ।

Leave a Reply

Your email address will not be published.