ਟਰੱਕ ਨੂੰ ਅੱਗ ਲੱਗਣ ਕਾਰਨ ਰਸਤਾ ਬੰਦ

ਬਰਲਿੰਗਟਨ : ਟਰੱਕ ਵਿੱਚ ਅੱਗ ਲੱਗ ਜਾਣ ਤੋਂ ਬਾਅਦ ਬਰਲਿੰਗਟਨ ਵਿੱਚ ਕਿਊਈਡਬਲਿਉ ਦੀਆਂ ਟੋਰਾਂਟੋ ਜਾਣ ਵਾਲੀਆਂ ਲੇਨਜ਼ ਬੰਦ ਕਰ ਦਿੱਤੀਆਂ ਗਈਆਂ।
ਵੀਰਵਾਰ ਨੂੰ ਸਵੇਰੇ 3:30 ਵਜੇ ਐਮਰਜੰਸੀ ਅਮਲੇ ਨੂੰ ਮੌਕੇ ਉੱਤੇ ਸੱਦਿਆ ਗਿਆ। ਬਰਲਿੰਗਟਨ ਫਾਇਰ ਆਫੀਸ਼ੀਅਲਜ਼ ਨੇ ਦੱਸਿਆ ਕਿ ਬੈਟਰੀਆਂ ਨਾਲ ਭਰੇ ਹੋਏ ਟਰੈਕਟਰ ਟਰੇਲਰ ਨੂੰ ਅੱਗ ਲੱਗ ਗਈ। ਅਜੇ ਇਸ ਸਬੰਧ ਵਿੱਚ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ ਕਿ ਅੱਗ ਕਿਵੇਂ ਲੱਗੀ।
ਨੌਰਥ ਸ਼ੋਰ ਬੋਲੀਵੀਆਰਡ ਤੇ ਹਾਈਵੇਅ 403 ਦਰਮਿਆਨ ਹਾਈਵੇਅ ਦੇ ਹਿੱਸੇ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਥਾਂ ਦੁਪਹਿਰ ਤੱਕ ਬੰਦ ਰਹਿਣ ਦੀ ਉਮੀਦ ਹੈ।

Leave a Reply

Your email address will not be published.