ਗੈਵੀ ਚਹਿਲ ਲਖੀਮਪੁਰ ਘਟਨਾ ਖਿਲਾਫ ਮੁੰਬਈ ‘ਚ ਪ੍ਰਗਟਾਇਆ ਰੋਸ

ਗੈਵੀ ਚਹਿਲ ਲਖੀਮਪੁਰ ਘਟਨਾ ਖਿਲਾਫ ਮੁੰਬਈ ‘ਚ ਪ੍ਰਗਟਾਇਆ ਰੋਸ
ਮੁੰਬਈ 6 ਅਕਤੂਬਰ (ਪ.ਨ. ਟੀਮ)- ਬਾਲੀਵੁੱਡ ਦੇ ਅਦਾਕਾਰ ਤੇ ਪੰਜਾਬੀ ਪੁੱਤਰ ਗੈਵੀ ਚਹਿਲ ਨੇ ਬੀਤੇ ਕੱਲ੍ਹ ਆਪਣੀ ਕਰਮਭੂਮੀ ਮੁੰਬਈ ਦੀਆਂ ਬਜ਼ਾਰਾਂ ‘ਚ ਲਖੀਮਪੁਰ ਖੀਰੀ ਦੀ ਖੂਨੀ ਘਟਨਾ ਖਿਲਾਫ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ। ਸਪੋਰਟ ਫਾਰਮਰਜ਼ ਵਾਲੀ ਲਿਖਤ ਨਾਲ ਸਜ਼ੀ ਟੀ-ਸ਼ਰਟ ਪਹਿਨਕੇ ਗੈਵੀ ਨੇ ਆਪਣੇ ਹੱਥ ‘ਚ ਲਖੀਮਪੁਰ ਘਟਨਾ ਦੀ ਨਿਖੇਧੀ ਕਰਨ ਵਾਲਾ ਪੋਸਟਰ ਫੜਿਆ ਹੋਇਆ ਸੀ। ਗੈਵੀ ਨੇ ਪੋਸਟਰ ਰਾਹੀਂ ਲਖੀਮਪੁਰ ਘਟਨਾ ਦੇ ਪੀੜਿਤਾਂ ਲਈ ਇਨਸਾਫ ਦੀ ਮੰਗ ਕੀਤੀ ਹੈ। ਮੁੰਬਈ ਦੇ ਅੰਧੇਰੀ ਇਲਾਕੇ ਦੇ ਲੋਖੰਡਵਾਲਾ ਬਜ਼ਾਰ ‘ਚ ਗੈਵੀ ਨੇ ਆਪਣੇ ਰੋਸ ਪ੍ਰਦਰਸ਼ਨ ਦੌਰਾਨ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਕਰਯੋਗ ਹੈ ਕਿ ਗੈਵੀ ਬਾਲੀਵੁੱਡ ਦਾ ਇਕਲੌਤਾ ਅਦਾਕਾਰ ਹੈ ਜੋ ਕਿਸਾਨ ਸੰਘਰਸ਼ ਦੀ ਡਟਕੇ ਹਮਾਇਤ ਕਰ ਰਿਹਾ ਹੈ ਤੇ ਨਿਰੰਤਰ ਸੰਘਰਸ਼ ‘ਚ ਸ਼ਮੂਲੀਅਤ ਕਰ ਰਿਹਾ ਹੈ।

Leave a Reply

Your email address will not be published. Required fields are marked *