ਵਿਸ਼ਵ ਹਾਕੀ ਪੁਰਸਕਾਰਾਂ ‘ਚ ਪੰਜਾਬੀਆਂ ਦੀ ਸਰਦਾਰੀ

ਵਿਸ਼ਵ ਹਾਕੀ ਪੁਰਸਕਾਰਾਂ ‘ਚ ਪੰਜਾਬੀਆਂ ਦੀ ਸਰਦਾਰੀ
ਹਰਮਨਪ੍ਰੀਤ ਸਿੰਘ ਤੇ ਗੁਰਜੀਤ ਕੌਰ ਬਣੇ ਸਰਵੋਤਮ ਖਿਡਾਰੀ
ਲੁਸਾਨੇ, 6 ਅਕਤੂਬਰ (ਪ.ਨ. ਟੀਮ)- ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਵੱਲੋਂ ਵੱਖ-ਵੱਖ ਵਰਗਾਂ ‘ਚ ਦਿੱਤੇ ਜਾਣ ਵਾਲੇ ਸਲਾਨਾ ਪੁਰਸਕਾਰਾਂ ‘ਚੋਂ ਭਾਰਤੀ ਖਿਡਾਰੀਆਂ ਨੇ ਜਿਆਦਤਾਰ ਖਿਤਾਬਾਂ ‘ਤੇ ਕਬਜ਼ਾ ਕਰ ਲਿਆ ਹੈ। ਭਾਰਤ ਦੇ 6 ਖਿਡਾਰੀਆਂ ਅਤੇ ਕੋਚਾਂ ਨੇ ਵੱਖ ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਹਾਸਲ ਜਿੱਤੇ ਹਨ। ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤੀ ਪੁਰਸ਼ ਟੀਮ ਦੇ ਇਤਿਹਾਸਕ ਕਾਂਸੀ ਦੇ ਤਗਮੇ ਅਤੇ ਮਹਿਲਾ ਟੀਮ ਦੇ ਬੇਮਿਸਾਲ ਪ੍ਰਦਰਸ਼ਨ ਕਾਰਨ ਭਾਰਤੀ ਖਿਡਾਰੀਆਂ ਅਤੇ ਕੋਚਾਂ ਨੇ ਐੱਫਆਈਐੱਚ ਹਾਕੀ ਸਟਾਰਜ਼ ਐਵਾਰਡ 2020-21 ਵਿੱਚ ਦਬਦਬਾ ਬਣਾਇਆ।
ਭਾਰਤੀ ਖਿਡਾਰੀਆਂ ‘ਚੋਂ ਗੁਰਜੀਤ ਕੌਰ (ਮਹਿਲਾ) ਅਤੇ ਹਰਮਨਪ੍ਰੀਤ ਸਿੰਘ (ਪੁਰਸ਼) ਨੇ ਕਰਮਵਾਰ ਔਰਤਾਂ ਦੇ ਪੁਰਸ਼ਾਂ ਦੇ ਵਰਗ ‘ਚ ਸਾਲ ਦੇ ਸਰਵੋਤਮ ਖਿਡਾਰੀਆਂ ਦੇ ਪੁਰਸਕਾਰ ਜਿੱਤੇ। ਸਵਿਤਾ ਪੂਨੀਆ ਨੇ ਸਰਵੋਤਮ ਗੋਲਕੀਪਰ (ਔਰਤਾਂ), ਪੀਆਰ ਸ੍ਰੀਜੇਸ਼ ਨੇ ਸਰਬੋਤਮ ਗੋਲਕੀਪਰ (ਪੁਰਸ਼), ਸ਼ਰਮੀਲਾ ਦੇਵੀ ਨੇ ਸਰਬੋਤਮ ਉਭਰਦੀ ਖਿਡਾਰਨ (ਰਾਈਜ਼ਿੰਗ ਸਟਾਰ) ਅਤੇ ਵਿਵੇਕ ਪ੍ਰਸਾਦ ਨੇ ਸਰਬੋਤਮ ਉਭਰਦਾ ਖਿਡਾਰੀ (ਰਾਈਜ਼ਿੰਗ ਸਟਾਰ) ਦਾ ਖਿਤਾਬ ਆਪਣੇ ਨਾਮ ਕੀਤਾ। ਇਸ ਦੇ ਨਾਲ ਭਾਰਤੀ ਔਰਤਾਂ ਦੀ ਟੀਮ ਦੇ ਕੋਚ ਸੋਡ ਮਾਰਿਨ ਅਤੇ ਪੁਰਸ਼ ਟੀਮ ਦੇ ਮੱੁਖ ਕੋਚ ਗ੍ਰਾਹਮ ਰੀਡ ਨੇ ਵੀ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ।
ਤਸਵੀਰਾਂ:- 1. ਗੁਰਜੀਤ ਕੌਰ ਤੇ ਹਰਮਨਪ੍ਰੀਤ ਕੌਰ

Leave a Reply

Your email address will not be published. Required fields are marked *