ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹਵਾਈ ਅੱਡੇ ‘ਤੇ ਜਾਣ ਲਈ ਵਰਤਿਆ ਹੈਲੀਕਾਪਟਰ

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਹਵਾਈ ਅੱਡੇ ‘ਤੇ ਜਾਣ ਲਈ ਵਰਤਿਆ ਹੈਲੀਕਾਪਟਰ
ਸਿਰਫ 25 ਕਿਲੋਮੀਟਰ ਦੀ ਦੂਰੀ ਕਰਨੀ ਸੀ ਤੈਅ
ਚੰਡੀਗੜ੍ਹ 7 ਅਕਤੂਬਰ (ਪ.ਨ. ਟੀਮ)- ਆਮ ਵਿਅਕਤੀਆਂ ਵਾਲੀ ਛਵੀ ਬਣਾਉਣ ਲਈ ਸਰਗਰਮ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਛੋਟੇ ਜਿਹੇ ਹਵਾਈ ਸਫਰ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਤੇ ਵਿਰੋਧੀ ਧਿਰ ਹਮਲਾਵਰ ਹੋ ਗਈ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਦਫਤਰ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ। ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਣਾ ਪਿਆ। ਚੰਨੀ ਨੇ ਦਿੱਲੀ ਜਾਣ ਲਈ ਮੋਹਾਲੀ ਹਵਾਈ ਅੱਡੇ ‘ਤੇ ਜਾਣਾ ਸੀ। ਉਨ੍ਹਾਂ ਨੇ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ। ਜਦੋਂਕਿ, ਮੁਹਾਲੀ ਹਵਾਈ ਅੱਡਾ ਉਨ੍ਹਾਂ ਦੀ ਰਿਹਾਇਸ਼ ਤੋਂ ਦੂਰੀ ਸਿਰਫ 25 ਕਿਲੋਮੀਟਰ ਦੂਰ ਹੈ।

Leave a Reply

Your email address will not be published.