ਮੁੱਖ ਮੰਤਰੀ ਚੰਨੀ ਨੇ ਪਾਈ ਇੱਕ ਹੋਰ ਨਵੀਂ ਪਿਰਤ

ਮੁੱਖ ਮੰਤਰੀ ਚੰਨੀ ਨੇ ਪਾਈ ਇੱਕ ਹੋਰ ਨਵੀਂ ਪਿਰਤ
ਪੁੱਤਰ ਦਾ ਸਾਦੇ ਢੰਗ ਨਾਲ ਕੀਤਾ ਪੁੱਤ ਦਾ ਵਿਆਹ
ਮੁਹਾਲੀ, 10 ਅਕਤੂਬਰ (ਪ.ਨ. ਟੀਮ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਹੋਰ ਨਵੀਂ ਪਿਰਤ ਪਾਉਂਦਿਆਂ ਆਪਣੇ ਪੁੱਤਰ ਦਾ ਬਿਲਕੁਲ ਸਾਦਾ ਵਿਆਹ ਕੀਤਾ ਹੈ। ਮੋਹਾਲੀ ਦੇ ਫੇਜ-3ਬੀ1 ਸਥਿਤ ਗੁਰਦੁਆਰਾ ਸਾਚਾ ਧਨ ਸਾਹਿਬ ਵਿਖੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਮੁੱਖ ਮੰਤਰੀ ਚੰਨੀ ਖੁਦ ਗੱਡੀ ਚਲਾ ਕੇ ਲਿਆਏ। ਬਰਾਤ ਅਤੇ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਸਵਾਗਤ ਤੋਂ ਬਾਅਦ ਨਾਸ਼ਤਾ ਪਰੋਸਿਆ। ਇਸ ਮਗਰੋਂ ਅਨੰਦ ਕਾਰਜ ਹੋਏ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀ ਪੁਰੋਹਿਤ ਸਮੇਤ ਕੇਂਦਰੀ ਆਗੂ ਕੁਮਾਰੀ ਸ਼ੈਲਜਾ, ਸਮੁੱਚਾ ਮੰਤਰੀ ਮੰਡਲ, ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਿਧਾਇਕ ਅਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਹਾਜ਼ਰ ਨਹੀਂ ਹੋਏ। ਗੁਰਦੁਆਰਾ ਸਾਹਿਬ ਦੀ ਬੇਸਮੈਂਟ ਵਿੱਚ ਲੰਗਰ ਹਾਲ ਵਿੱਚ ਦੁਪਹਿਰ ਦੇ ਖਾਣੇ ਦਾ ਪ੍ਬੰਧ ਕੀਤਾ ਗਿਆ। ਇਸ ਤੋਂ ਇਲਾਵਾ ਗੁਰਦੁਆਰਾ ਕੰਪਲੈਕਸ ਅੰਦਰ ਹੀ ਸਕੂਲ ਦੀ ਪਾਰਕਿੰਗ ਵਾਲੀ ਥਾਂ ‘ਤੇ ਲੰਗਰ ਦੀ ਵਿਵਸਥਾ ਕੀਤੀ ਗਈ। ਸ੍ਰੀ ਚਰਨਜੀਤ ਸਿੰਘ ਚੰਨੀ ਸੂਬੇ ਦੇ ਮੁੱਖ ਮੰਤਰੀ ਬਣੇ ਹਨ, ਉਦੋਂ ਤੋਂ ਹੀ ਨਿੱਤ ਨਵੀਆਂ ਮਿਸਾਲਾਂ ਕਾਇਮ ਕਰ ਰਹੇ ਹਨ। ਉਨ੍ਹਾਂ ਵੱਲੋਂ ਆਪਣੀ ਸੁਰੱਖਿਆ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਦੀ ਨਫ਼ਰੀ ਨੂੰ ਘਟਾ ਦਿੱਤਾ ਹੈ।

Leave a Reply

Your email address will not be published. Required fields are marked *