ਬੀ.ਕੇ.ਯੂ. ਏਕਤਾ ਸਿੱਧੂਪੁਰ ਵੱਲੋਂ ਬਰਨਾਲਾ ‘ਚ ਵਿਸ਼ਾਲ ਚੇਤਾਵਨੀ ਰੈਲੀ
ਬੀ.ਕੇ.ਯੂ. ਏਕਤਾ ਸਿੱਧੂਪੁਰ ਵੱਲੋਂ ਬਰਨਾਲਾ ‘ਚ ਵਿਸ਼ਾਲ ਚੇਤਾਵਨੀ ਰੈਲੀ
ਬਰਨਾਲਾ, 10 ਅਕਤੂਬਰ (ਪ.ਨ. ਟੀਮ)- ਇੱਥੋਂ ਦੀ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਟਕਦੀਆਂ ਕਿਸਾਨੀ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਵਿਰੁੱਧ ਸੂਬਾ ਪੱਧਰੀ ‘ਚਿਤਾਵਨੀ ਰੈਲੀ’ ਜਾਰੀ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚੋਂਂ ਹਜ਼ਾਰਾਂ ਕਿਸਾਨਾਂ ਨੇ ਇਸ ਵਿੱਚ ਸ਼ਿਰਕਤ ਕੀਤੀ ਹੈ। ਯੂਪੀ, ਮਹਾਂਰਾਸ਼ਟਰ, ਹਰਿਆਣਾ ਸਣੇ ਹੋਰ ਸੂਬਿਆਂ ਤੋਂ ਬੁਲਾਰੇ ਪੁੱਜੇ ਹੋਏ ਹਨ। ਜਗਜੀਤ ਸਿੰਘ ਡੱਲੇਵਾਲ, ਯੁੱਧਵੀਰ ਸਿੰਘ ਉੱਤਰ ਪ੍ਰਦੇਸ਼, ਬੂਟਾ ਸਿੰਘ ਸ਼ਾਦੀਪੁਰ, ਸਤਨਾਮ ਸਿੰਘ ਬਹਿਰੂ, ਅਭੀਮਨਿਯੂੰ ,ਅਮਰੀਕਾ ਤੋਂ ਡਾ. ਸਵੈਮਾਣ ਸਿੰਘ ਹਾਜ਼ਰ ਹਨ।