ਮੁੱਖ ਮੰਤਰੀ ਚੰਨੀ ਦੀ ਸਾਦਗੀ ਫਿਰ ਬਣੀ ਚਰਚਾ

ਮੁੱਖ ਮੰਤਰੀ ਚੰਨੀ ਦੀ ਸਾਦਗੀ ਫਿਰ ਬਣੀ ਚਰਚਾ
ਰੂਪਨਗਰ 14 ਅਕਤੂਬਰ (ਪ.ਨ. ਟੀਮ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਇੱਕ ਵਾਰ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਨੂਰਪੁਰ ਬੇਦੀ ਦੇ ਪਿੰਡ ਪੱਚਰੰਡਾ ਵਿੱਚ ਸ਼ਹੀਦ ਸੈਨਿਕ ਗੱਜਣ ਸਿੰਘ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਜਦੋਂ ਮੁੱਖ ਮੰਤਰੀ ਹੈਲੀਪੈਡ ’ਤੇ ਉਤਰੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ਼ਹੀਦ ਦੇ ਸਸਕਾਰ ’ਚ ਹਾਲੇ 10-15 ਮਿੰਟ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਕਿਸੇ ਰੈਸਟ ਹਾਊਸ ਆਦਿ ’ਚ ਜਾਣ ਦੀ ਜਗ੍ਹਾ ਹੈਲੀਪੈਡ ਦੇ ਸਾਹਮਣੇ ਹਾਰਡਵੇਅਰ ਦੀ ਦੁਕਾਨ ਚਲਾਉਂਦੇ ਗੋਗੀ ਦੇ ਘਰ ਜਾ ਕੇ ਚਾਹ ਪੀਤੀ ਤੇ ਉਨ੍ਹਾਂ ਦੀ ਬੱਚੀ ਨੂੰ ਸ਼ਗਨ ਦਿੱਤਾ। ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਵੀ ਉਨ੍ਹਾਂ ਨਾਲ ਸਨ। ਇਸ ਤੋਂ ਇਲਾਵਾ ਉਨ੍ਹਾਂ ਸ਼ਹੀਦ ਦੀ ਅਰਥੀ ਨੂੰ ਮੋਢਾ ਵੀ ਦਿੱਤਾ।

Leave a Reply

Your email address will not be published. Required fields are marked *