ਕੈਲਗਰੀ ਸਿਟੀ ਕੌਂਸਲ ਲਈ ਚੋਣਾਂ 18 ਅਕਤੂਬਰ ਨੂੰ,

ਕੈਲਗਰੀ ਸਿਟੀ ਕੌਂਸਲ ਲਈ ਚੋਣਾਂ 18 ਅਕਤੂਬਰ ਨੂੰ,
ਚੋਣ ਸਰਵੇਖਣਾਂ ਵਿੱਚ ਮੇਅਰ ਦੇ ਅਹੁਦੇ ਲਈ ਜੋਤੀ ਗੌਡੇਂਕ ਮੋਹਰੀ
ਕੈਲਗਰੀ 15 ਅਕਤੂਬਰ (ਸੁਖਵੀਰ ਗਰੇਵਾਲ)- ਕੈਲਗਰੀ ਸ਼ਹਿਰ ਦੀ ਸਿਟੀ ਕੌਂਸਲ ਲਈ ਚੋਣਾਂ 18 ਅਕਤੂਬਰ ਨੂੰ ਪੈਣਗੀਆਂ। ਇਹਨਾਂ ਚੋਣਾਂ ਦੌਰਾਨ ਕੈਲਗਰੀ ਦੀ ਸਿਟੀ ਕੌਂਸਲ ਲਈ ਮੇਅਰ, 14 ਵਾਰਡਾਂ ਦੇ ਕੌਂਸਲਰਾਂ, ਪਬਲਿਕ ਸਕੂਲ ਟਰੱਸਟੀ ਤੇ ਕੈਥੋਲਿਕ ਸਕੂਲ ਬੋਰਡ ਦੇ ਟਰੱਸਟੀਆਂ ਦੀ ਚੋਣ ਕੀਤੀ ਜਾਵੇਗੀ। ਇਹਨਾਂ ਚੋਣਾਂ ਲਈ ਅਡਵਾਂਸ ਪੋਲੰਿਗ ਮੁਕੰਮਲ ਦਾ ਦੌਰ 4 ਅਕਤੂਬਰ ਤੋਂ 10 ਅਕਤੂਬਰ ਤੱਕ ਮੁਕੰਮਲ ਹੋ ਗਿਆ ਹੈ।
ਪਿਛਲੇ 11 ਸਾਲਾਂ ਤੋਂ ਕੈਲਗਰੀ ਦੇ ਮੇਅਰ ਰਹੇ ਨਾਹੀਦ ਨੈਨਸ਼ੀ ਨੇ ਇਸ ਵਾਰ ਮੇਅਰ ਦੀ ਚੋਣ ਨਾ ਲੜਨ ਦਾ ਫੈਸਲਾ ਲਿਆ। ਮੇਅਰ ਦੇ ਅਹੁਦੇ ਲਈ ਇਸ ਵਾਰ ਦਰਜਨਾਂ ਉਮੀਦਵਾਰ ਮੈਦਾਨ ਵਿੱਚ ਹਨ ਮੁੱਢਲੇ ਚੋਣ ਸਰਵੇਖਣਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੱਖ ਮੁਕਾਬਲਾ ਜੋਤੀ ਗੌਡੇਂਕ ਤੇ ਜਰਮੀ ਫਾਰਕਸ ਵਿਚਕਾਰ ਹੋਣ ਦੀ ਸੰਭਾਵਨਾ ਹੈ। ਚੋਣ ਸਰਵੇਖਣਾਂ ਵਿੱਚ ਮੁੱਢਲੇ ਦੌਰ ਵਿੱਚ ਜੋਤੀ ਗੌਂਡੇਕ ਦੀ ਲੀਡ ਦਰਸਾਈ ਜਾ ਰਹੀ ਹੈ। ਜੋਤੀ ਗੌਂਡੇਕ ਦਾ ਪਰਿਵਾਰਕ ਪਿਛੋਕੜ ਪੰਜਾਬੀ ਪਰਿਵਾਰ ਤੋਂ ਹੋਣ ਕਰਕੇ ਉਹਨਾਂ ਨੂੰ ਨਾਰਥ ਈਸਟ ਤੋਂ ਭਾਰੀ ਸਮਰਥਨ ਮਿਲ ਰਿਹਾ ਹੈ।
ਕੈਪਸ਼ਨ: ਜੋਤੀ ਗੌਂਡੇਕ
ਜਰਮੀ ਫਾਰਕਸ

Leave a Reply

Your email address will not be published.