ਤਿੰਨ ਵਧੀਕ ਜੱਜਾਂ ਦੀ ਗੁਹਾਟੀ ਹਾਈ ਕੋਰਟ ’ਚ ਸਥਾਈ ਜੱਜਾਂ ਵਜੋਂ ਨਿਯੁਕਤੀ ਨੂੰ ਮਨਜ਼ੂਰੀ

ਨਵੀਂ ਦਿੱਲੀ, 23 ਅਕਤੂਬਰ

ਸੁਪਰੀਮ ਕੋਰਟ ਕੌਲਿਜੀਅਮ (ਸੀਨੀਅਰ ਜੱਜਾਂ ਦੇ ਸਮੂਹ) ਨੇ ਗੁਹਾਟੀ ਹਾਈ ਕੋਰਟ ਦੇ ਤਿੰਨ ਵਧੀਕ ਜੱਜਾਂ ਦੀ ਸਥਾਈ ਜੱਜਾਂ ਵਜੋਂ ਨਿਯੁਕਤੀ ਸਬੰਧੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਹੈ। ਭਾਰਤ ਦੇ ਚੀਫ਼ ਜਸਟਿਸ ਐੱਸ.ਏ.ਬੋਬੜੇ ਦੀ ਅਗਵਾਈ ਵਾਲੇ ਕੌਲਿਜੀਅਮ ਨੇ ਜਿਨ੍ਹਾਂ ਜੱਜਾਂ ਦੀ ਨਿਯੁਕਤੀ ਨੂੰ ਸਥਾਈ ਕੀਤਾ ਹੈ ਉਨ੍ਹਾਂ ਵਿੱਚ ਜਸਟਿਸ ਮਨੀਸ਼ ਚੌਧਰੀ, ਜਸਟਿਸ ਸੰਜੈ ਕੁਮਾਰ ਮੇਧੀ ਤੇ ਜਸਟਿਸ ਨਾਨੀ ਤਾਗੀਆ ਸ਼ਾਮਲ ਹਨ। ਕੌਲਿਜੀਅਮ ਵਿੱਚ ਸੀਜੇਆਈ ਤੋਂ ਇਲਾਵਾ ਜਸਟਿਸ ਐੱਨ.ਵੀ.ਰਾਮੰਨਾ, ਆਰ.ਐੱਫ.ਨਰੀਮਨ, ਯੂ.ਯੂ.ਲਲਿਤ ਤੇ ਏ.ਐੱਮ.ਖਾਨਵਿਲਕਰ ਸ਼ਾਮਲ ਹਨ।

Leave a Reply

Your email address will not be published. Required fields are marked *