ਨਵਜੋਤ ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ 18 ਨੁਕਾਤੀ ਚਿੱਠੀ
ਨਵਜੋਤ ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ 18 ਨੁਕਾਤੀ ਚਿੱਠੀ
ਚੰਡੀਗੜ੍ਹ 17 ਅਕਤੂਬਰ (ਪ.ਨ. ਟੀਮ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੇ ਵੱਡੇ ਮੁੱਦਿਆਂ ‘ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ।ਸਿੱਧੂ ਨੇ ਆਪਣੀ ਚਿੱਠੀ ਵਿੱਚ ਸੋਨੀਆ ਗਾਂਧੀ ਤੋਂ ਮਿਲਣ ਦਾ ਵਕਤ ਮੰਗਿਆ ਹੈ। ਸਿੱਧੂ ਨੇ ਤਿੰਨ ਸਫਿਆਂ ਦੀ ਚਿੱਠੀ ‘ਚ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਦਾ ਜ਼ਿਕਰ ਕੀਤਾ ਹੈ। ਸਿੱਧੂ ਨੇ ਇਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ‘ਚ ਇਨਸਾਫ ਦੇਣ ਤੋਂ ਇਲਾਵਾ ਪੰਜਾਬ ‘ਚ ਭੂਮੀ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ, ਟ੍ਰਾਂਸਪੋਰਟ ਮਾਫੀਆ, ਮਹਿੰਗੀ ਬਿਜਲੀ, ਡਰੱਗਜ਼, ਬੇਰੁਜ਼ਗਾਰੀ ਤੇ ਗਰੀਬ ਪਿੱਛੜੇ ਵਰਗ ਦੀ ਭਲਾਈ ਲਈ ਕੰਮ ਕਰਨ ਦੀ ਰੂਪ ਰੇਖਾ ਦਿੱਤੀ ਹੈ। ਇਹ ਕਾਂਗਰਸ ਦੇ ਲਈ ਵਿਧਾਨ ਸਭਾ ਚੋਣਾਂ ‘ਚ ਮੀਲ ਪੱਥਰ ਸਾਬਤ ਹੋ ਸਕਦੇ ਹੈ।