ਗਾਇਕ ਤੇ ਨਾਇਕ ਪਰਮੀਸ਼ ਵਰਮਾਂ ਤੇ ਗੁਨੀਤ ਗਰੇਵਾਲ ‘ਸਦੀਵੀ ਰਿਸ਼ਤੇ’ ‘ਚ ਬੱਝੇ
ਗਾਇਕ ਤੇ ਨਾਇਕ ਪਰਮੀਸ਼ ਵਰਮਾਂ ਤੇ ਗੁਨੀਤ ਗਰੇਵਾਲ ‘ਸਦੀਵੀ ਰਿਸ਼ਤੇ’ ‘ਚ ਬੱਝੇ
ਚੰਡੀਗੜ੍ਹ 17 ਅਕਤੂਬਰ (ਫਿਲਮੀ ਡੈਸਕ)- ਪੰਜਾਬੀ ਗਾਇਕ ਤੇ ਅਦਕਾਰ ਪਰਮੀਸ਼ ਵਰਮਾ ਹੁਣ ਛੜਿਆਂ ਦੀ ਸੂਚੀ ‘ਚੋਂ ਬਾਹਰ ਆ ਗਿਆ ਹੈ ਤੇ ਉਸ ਨੇ ਆਪਣੀ ਦੋਸਤ ਗੁਨੀਤ ਗਰੇਵਾਲ ਨਾਲ ਸਦੀਵੀ ਰਿਸ਼ਤਾ ਬਣਾਉਂਦਿਆਂ ਮੰਗਣੀ ਕਰ ਲਈ ਹੈ। ਇਸ ਗੱਲ ਦੀ ਪੁਸ਼ਟੀ ਪਰਮੀਸ਼ ਵਰਮਾਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਗੁਨੀਤ ਨਾਲ ਮੰਗਣੀ ਮੌਕੇ ਦੀਆਂ ਤਸਵੀਰਾਂ ਸ਼ੇਅਰ ਕਰਕੇ ਕੀਤੀ ਹੈ। ਪਰਮੀਸ਼ ਵਰਮਾਂ ਨੇ ਲਗਪਗ 3 ਸਾਲ ਪਹਿਲਾਂ ਆਪਣੇ ਗੀਤ ‘ਛੜਾ’ ਨਾਲ ਪਹਿਲੀ ਵਾਰ ਦਰਸ਼ਕਾਂ ਦੇ ਰੂਬਰੂ ਹੋਏ ਸਨ। ਫਿਰ ਉਨ੍ਹਾਂ ਗੀਤ ਵੀ ਗਾਏ ਤੇ ਨਾਇਕ ਵਜੋਂ ਫਿਲਮਾਂ ਕੀਤੀਆਂ। ਇਸ ਤੋਂ ਇਲਾਵਾ ਪਰਮੀਸ਼ ਦੀ ਪਹਿਲੀ ਪਹਿਚਾਣ ਸੰਗੀਤਕ ਵੀਡੀਓ ਨਿਰਦੇਸ਼ਕ ਵਜੋਂ ਵੀ ਬਣੀ ਹੋਈ ਹੈ। ਗੁਨੀਤ ਗਰੇਵਾਲ ਨੂੰ ਜ਼ਿਆਦਾਤਰ ਗੀਤ ਗਰੇਵਾਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਤੇ ਉਹ ਕੈਨੇਡੀਅਨ ਸੂਬੇ ਬ੍ਰਿਿਟਸ਼ ਕੋਲੰਬੀਆ ਦੇ ਸਿਆਸੀ ਆਗੂ ਹਨ ਤੇ ਕੈਨੇਡਾ ਦੀਆਂ ਫ਼ੈਡਰਲ ਚੋਣਾਂ 2021 ਵਿੱਚ ਉਹ ਮਿਸ਼ਨ-ਮੈਟਸਕੀ-ਫ਼੍ਰੇਜ਼ਰ-ਕੈਨਯੌਨ ਸੰਸਦੀ ਸੀਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਵਜੋਂ ਖੜ੍ਹੇ ਹੋਏ ਸਨ ਪਰ ਉਹ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਬ੍ਰੈਡ ਵਿਸ ਤੋਂ 8,000 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।