ਟੋਰਾਂਟੋ ‘ਚ ਟਰੇਨ-ਕਾਰ ਟੱਕਰ ‘ਚ ਤਿੰਨ ਪੰਜਾਬਣਾਂ ਹਲਾਕ
ਟੋਰਾਂਟੋ ‘ਚ ਟਰੇਨ-ਕਾਰ ਟੱਕਰ ‘ਚ ਤਿੰਨ ਪੰਜਾਬਣਾਂ ਹਲਾਕ
ਟੋਰਾਂਟੋ, 17 ਅਕਤੂਬਰ (ਪ.ਨ. ਟੀਮ)- ਟੋਰਾਂਟੋ ਸ਼ਹਿਰ ‘ਚ ਇੱਕ ਕਾਰ ਦੀ ਟਰੇਨ ਨਾਲ ਟੱਕਰ ਹੋਣ ਕਾਰਨ ਤਿੰਨ ਪੰਜਾਬਣ ਕੁੜੀਆਂ ਦੀ ਮੌਤ ਹੋ ਗਈ, ਜਦੋਂਕਿ ਡਰਾਈਵਰ ਸਣੇ ਦੋ ਜਣੇ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਟੋਰਾਂਟੋ ਦੇ ਉੱਤਰੀ ਇਲਾਕੇ ਟੌਟਨਹੈਮ ’ਚ ਵਾਪਰਿਆ। ਉਕਤ ਕਾਰ ’ਚ ਇੱਕ ਮੁੰਡਾ ਤੇ 4 ਕੁੜੀਆਂ ਸਵਾਰ ਸਨ, ਜੋ ਕਿ ਸਾਰੇ ਹੀ ਪੰਜਾਬੀ ਦੱਸੇ ਜਾ ਰਹੇ ਹਨ। ਸਿਮਕੋ ਕਾਊਂਟੀ ਮਾਰਕੀਟ ਨੇੜੇ 5ਵੀਂ ਲੇਨ ’ਤੇ ਵਾਪਰੇ ਇਸ ਹਾਦਸੇ ਦੌਰਾਨ ਇੱਕ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹੋਰਨਾਂ ਨੂੰ ਟੋਰਾਂਟੋ ਦੇ ਟਰੋਮਾ ਸੈਂਟਰ ਲਿਜਾਇਆ ਗਿਆ, ਜਿੱਥੇ ਦੋ ਕੁੜੀਆਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇੱਕ ਲੜਕੀ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਰਾਣੀ ਵਾਲਾ ਦੀ ਅਤੇ ਇੱਕ ਲੜਕੀ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਦੱਸੀ ਜਾ ਰਹੀ ਹੈ।