ਪਰਮੀਸ਼ ਵਰਮਾ ਤੇ ਗੁਨੀਤ ਗਰੇਵਾਲ ਦੇ ਵਿਆਹ ਦੀਆਂ ਰਸਮਾਂ ਆਰੰਭ
ਪਰਮੀਸ਼ ਵਰਮਾ ਤੇ ਗੁਨੀਤ ਗਰੇਵਾਲ ਦੇ ਵਿਆਹ ਦੀਆਂ ਰਸਮਾਂ ਆਰੰਭ
ਵੈਨਕੂਵਰ 19 ਅਕਤੂਬਰ (ਫਿਲਮੀ ਡੈਸਕ)- ਕੁਝ ਦਿਨ ਪਹਿਲਾ ਪੰਜਾਬੀ ਗਾਇਕ ਤੇ ਅਦਕਾਰ ਪਰਮੀਸ਼ ਵਰਮਾ ਨੇ ਕੈਨੇਡੀਅਨ ਸਿਆਸਤਦਾਨ ਗੁਨੀਤ ਗਰੇਵਾਲ ਨਾਲ ਮੰਗਣੀ ਦੀਆਂ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਸਨ ਤੇ ਉਸ ਵੱਲੋਂ ਹੁਣ ਸ਼ੇਅਰ ਕੀਤੀਆਂ ਤਾਜਾ ਤਸਵੀਰਾਂ ਤੋਂ ਇਹ ਗੱਲ ਸਾਹਮਣੇ ਆਏ ਹਨ ਕਿ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਗੁਨੀਤ ਦੀਆਂ ਮਹਿੰਦੀ ਤੇ ਹਲਦੀ ਦੀਆਂ ਰਸਮਾਂ ਸਬੰਧੀ ਤਸਵੀਰਾਂ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜੋੜੀ ਆਪਣਾ ਵਿਆਹੁਤਾ ਸਫਰ ਆਰੰਭ ਕਰਨ ਜਾ ਰਹੀ ਹੈ।