ਸਿੱਖ ਭਾਈਚਾਰੇ ‘ਤੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਆਸਟਰੇਲੀਆ ਸਰਕਾਰ ਨੇ ਭਾਰਤ ਭੇਜਿਆ
ਸਿੱਖ ਭਾਈਚਾਰੇ ‘ਤੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਆਸਟਰੇਲੀਆ ਸਰਕਾਰ ਨੇ ਭਾਰਤ ਭੇਜਿਆ
ਮੈਲਬਰਨ 19 ਅਕਤੂਬਰ (ਪ.ਨ. ਟੀਮ)- ਆਸਟ੍ਰੇਲੀਆ ਵਿੱਚ ਸਿੱਖਾਂ ‘ਤੇ ਹਮਲਾ ਕਰਨ ਦੇ ਦੋਸ਼ੀ ਨੌਜਵਾਨ ਵਿਸ਼ਾਲ ਜੂਡ ਨੂੰ ਜੇਲ੍ਹ ਤੋਂ ਰਿਹਾਅ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਆਸਟ੍ਰੇਲੀਆ ਸਰਕਾਰ ਨੇ ਭਾਰਤ ਭੇਜ ਦਿੱਤਾ ਸੀ। ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਅਲੈਕਸ ਹਾਕ ਨੇ ਸਖਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦਿਆਂ ਕਿਹਾ ਕਿ ਨੌਜਵਾਨ ਨੂੰ ਪਹਿਲੀ ਉਡਾਣ ਵਿੱਚ ਭਾਰਤ ਭੇਜ ਦਿੱਤਾ ਹੈ। ਅਲੈਕਸ ਹਾਕ ਅਨੁਸਾਰ ਉਹ ਗ੍ਰਿਫਤਾਰੀ ਦੇ ਸਮੇਂ ਇੱਕ ਗੈਰਕਨੂੰਨੀ ਗੈਰ-ਨਾਗਰਿਕ ਸੀ। ਆਸਟਰੇਲੀਆ ਦੇ ਸਮਾਜਿਕ ਤਾਣੇ -ਬਾਣੇ ਨੂੰ ਖਰਾਬ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਵਿਸ਼ਾਲ ਜੁਡ ਨੂੰ ਐਨਐਸਡਬਲਯੂ ਪੁਲਿਸ ਨੇ ਅਪ੍ਰੈਲ ਵਿੱਚ ਕਈ ਸਿੱਖਾਂ ਉੱਤੇ ਹਮਲੇ ਦੇ ਬਾਅਦ ਗ੍ਰਿਫਤਾਰ ਕੀਤਾ ਸੀ। ਵਿਸ਼ਾਲ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ। ਹਾਲਾਂਕਿ, ਜੂਨ ਵਿੱਚ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੁਦ ਏਜੰਸੀਆਂ ਤੋਂ ਜੁੂਡ ਦੀ ਰਿਹਾਈ ਦੀ ਮੰਗ ਕੀਤੀ ਸੀ।