ਵਿਧਾਇਕ ਵਜੋਂ ਖਹਿਰਾ ਦਾ ਅਸਤੀਫਾ ਪ੍ਰਵਾਨ

ਵਿਧਾਇਕ ਵਜੋਂ ਖਹਿਰਾ ਦਾ ਅਸਤੀਫਾ ਪ੍ਰਵਾਨ
ਚੰਡੀਗੜ੍ਹ 19 ਅਕਤੂਬਰ (ਪ.ਨ. ਟੀਮ)- ਕੁਝ ਸਮਾਂ ਪਹਿਲਾ ਆਮ ਆਦਮੀ ਪਾਰਟੀ ਨੂੰ ਛੱਡ ਕਾਂਗਰਸ ‘ਚ ਸ਼ਾਮਲ ਹੋਏ ਵਿਧਾਇਕ ਸੁਖਪਾਲ ਸਿੰਘ ਖਹਿਰਾ ਦਾ ਆਪ ਦੇ ਐਮਐਲਏ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਛੱਡ, ਨਵੀਂ ਪਾਰਟੀ ਬਣਾਉਣ ਅਤੇ ਉਸ ਤੋਂ ਬਾਅਦ ਕਾਂਗਰਸ ਵਿਚ ਸ਼ਾਮਲ ਤੋਂ ਬਾਅਦ ਵਿਧਾਇਕੀ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ। ਜਿਸ ਨੂੰ ਹੁਣ ਮਨਜ਼ੂਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *