ਵਿੰਨੀਪੈਗ ਦੀ ਇੱਕ ਸੜਕ ਦਾ ਨਾਮਕਰਨ ਪੰਜਾਬੀਆਂ ਦੇ ਹਿੱਸਾ ਆਇਆ

ਵਿੰਨੀਪੈਗ ਦੀ ਇੱਕ ਸੜਕ ਦਾ ਨਾਮਕਰਨ ਪੰਜਾਬੀਆਂ ਦੇ ਹਿੱਸਾ ਆਇਆ
ਕੈਨੇਡਾ ਦੇ ਪਹਿਲੇ ਪੰਜਾਬੀ ਵਿਧਾਇਕ ਗੁਲਜ਼ਾਰ ਸਿੰਘ ਚੀਮਾਂ ਨੂੰ ਮਿਿਲਆ ਮਾਣ
ਵਿੰਨੀਪੈਗ 20 ਅਕਤੂਬਰ (ਪ.ਨ. ਟੀਮ)- ਕੈਨੇਡਾ ਦੁਨੀਆ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਇਨਸਾਨ ਨੂੰ ਉਸ ਦੀ ਪ੍ਰਤਿਭਾ, ਪ੍ਰਾਪਤੀਆਂ ਤੇ ਸਮਾਜ ਪ੍ਰਤੀ ਯੋਗਦਾਨ ਬਦਲੇ ਢੁਕਵਾਂ ਸਨਮਾਨ ਮਿਲਦਾ ਹੈ। ਖਾਸ ਗੱਲ ਇਹ ਹੈ ਕਿ ਸਬੰਧਤ ਵਿਅਕਤੀ ਨੂੰ ਜਿਊਂਦੇ ਜੀਅ ਹੀ ਢੁਕਵਾਂ ਸਨਮਾਨ ਦਿੱਤਾ ਜਾਂਦਾ ਹੈ। ਜਿਸ ਤਹਿਤ ਕੈਨੇਡਾ ‘ਚ ਚੁਣੇ ਗਏ ਪਹਿਲੇ ਪੰਜਾਬੀ ਵਿਧਾਇਕ ਡਾ. ਗੁਲਜ਼ਾਰ ਸਿੰਘ ਚੀਮਾ ਦੇ ਨਾਮ ‘ਤੇ ਵਿੰਨੀਪੈਗ ਸਿਟੀ ਕੌਂਸਲ ਵੱਲੋਂ ਸ਼ਹਿਰ ਦੀ ਇਕ ਸੜਕ ਦਾ ਨਾਮ ਡਾ. ਗੁਲਜ਼ਾਰ ਚੀਮਾ ਸਟਰੀਟ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸਿਟੀ ਕੌਂਸਲ ਦੀ ਸਪੀਕਰ ਦੇਵੀ ਸ਼ਰਮਾ ਅਨੁਸਾਰ ਡਾ. ਗੁਲਜ਼ਾਰ ਸਿੰਘ ਚੀਮਾ ਦੀਆਂ ਵਿੰਨੀਪੈਗ ਸ਼ਹਿਰ ਅਤੇ ਕਮਿਊਨਿਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਕਤ ਫੈਸਲਾ ਲਿਆ ਗਿਆ ਹੈ।ਦੱਸਣਯੋਗ ਹੈ ਕਿ ਡਾ. ਗੁਲਜ਼ਾਰ ਸਿੰਘ ਚੀਮਾ ਜੋ ਕਿ ਅੱਜ-ਕੱਲ ਬ੍ਰਿਿਟਸ਼ ਕੋਲੰਬੀਆ ਦੇ ਸ਼ਹਿਰ ਸਰੀ (ਵਿਖੇ ਰਹਿ ਰਹੇ ਹਨ, ਲੰਬਾ ਸਮਾਂ ਵਿੰਨੀਪੈਗ ਸ਼ਹਿਰ ਵਿਚ ਆਪਣੇ ਪਰਿਵਾਰ ਸਮੇਤ ਰਹੇ। ਉਹ ਇੱਥੋਂ ਦੇ ਕਿਲਡੋਨਨ ਹਲਕੇ ਤੋ ਪਹਿਲੀ ਵਾਰ 1988 ਵਿਚ ਲਿਬਰਲ ਪਾਰਟੀ ਵੱਲੋਂ ਵਿਧਾਇਕ ਚੁਣੇ ਗਏ ਸਨ। ਉਹ ਕੈਨੇਡਾ ਦੀ ਕਿਸੇ ਵੀ ਵਿਧਾਨ ਸਭਾ ‘ਚ ਵਿਚ ਪੁੱਜਣ ਵਾਲੇ ਪਹਿਲੇ ਪੰਜਾਬੀ ਵਿਧਾਇਕ ਬਣੇ ਸਨ। ਬਾਅਦ ਵਿਚ ਉਹ ਬੀ ਸੀ ਚਲੇ ਗਏ ਜਿਥੇ ਉਹ 2001 ਵਿਚ ਮੁੜ ਵਿਧਾਇਕ ਤੇ ਸਿਹਤ ਮੰਤਰੀ ਬਣੇ। ਉਹ ਇਸ ਸਮਂੇ ਵੀ ਫੈਡਰਲ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨੇੜਲੇ ਸਾਥੀਆਂ ‘ਚ ਸ਼ਾਮਲ ਹਨ। ਇਸ ਸਬੰਧੀ ਸਿਟੀ ਵੱਲੋਂ ਸਟਰੀਟ ਨਾਮਕਰਨ ਸਮਾਗਮ 23 ਅਕਤੂਬਰ ਦਿਨ ਸ਼ਨੀਵਾਰ ਨੂੰ ਬਾਦ ਦੁਪਹਿਰ 2 ਵਜੇ ਕਮਰਸ਼ੀਅਲ ਐਵਨਿਊ-ਚੀਮਾ ਡਰਾਈਵ (ਵੈਸਟ ਆਫ ਐਡਵਰਡ ਸਟਰੀਟ) ਉਪਰ ਰੱਖਿਆ ਗਿਆ ਹੈ।
ਤਸਵੀਰ:- ਡਾ. ਗੁਲਜ਼ਾਰ ਸਿੰਘ ਚੀਮਾਂ

Leave a Reply

Your email address will not be published. Required fields are marked *